ਪੰਜਾਬ ਦੇ Governor ਦਾ Pathankot ਜ਼ਿਲ੍ਹੇ ਦਾ ਤਿੰਨ ਰੋਜ਼ਾ ਦੌਰਾ 16 ਅਪਰੈਲ ਤੋਂ

News Online
1 Min Read

ਆਪਣਾ ਪੰਜਾਬ ਮੀਡੀਆ : ਪੰਜਾਬ  ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 16 ਅਪਰੈਲ ਤੋਂ ਪਠਾਨਕੋਟ ਜ਼ਿਲ੍ਹੇ ਦਾ ਤਿੰਨ ਰੋਜ਼ਾ ਦੌਰਾ ਕਰਨਗੇ। ਇਸ ਦੌਰੇ ਨੂੰ ਲੈ ਕੇ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਡਾ.ਪੱਲਵੀ ਦੀ ਅਗਵਾਈ ਹੇਠ ਅੱਜ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਐੱਸ ਐੱਸ ਪੀ ਦਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੋਏ।
ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਦੱਸਿਆ ਕਿ ਰਾਜਪਾਲ ਪੰਜਾਬ 16, 17 ਅਤੇ 18 ਅਪਰੈਲ ਨੂੰ ਪਠਾਨਕੋਟ ਦੇ ਦੌਰੇ ‘ਤੇ ਹਨ। ਉਨ੍ਹਾਂ ਵੱਲੋਂ 16 ਅਪਰੈਲ ਨੂੰ ਸਰਹੱਦੀ ਖੇਤਰ ਬਲਾਕ ਬਮਿਆਲ ਦੇ ਮਹਾਰਾਣਾ ਪ੍ਰਤਾਪ ਸਕੂਲ ਮੰਗਿਆਲ ਮਨਵਾਲ ਵਿਖੇ ਪੇਂਡੂ ਸੁਰੱਖਿਆ ਕਮੇਟੀਆਂ (ਵੀ ਡੀ ਸੀ)  ਦੇ ਮੈਂਬਰਾਂ ਨੂੰ ਸੰਬੋਧਿਤ ਕੀਤਾ ਜਾਵੇਗਾ।


ਉਨ੍ਹਾਂ ਦੱਸਿਆ ਕਿ 17 ਅਪਰੈਲ ਨੂੰ ਰਾਜਪਾਲ ਵੱਲੋਂ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਦੀਪਨੀ ਸਕੂਲ ਪਠਾਨਕੋਟ ਤੋਂ ਏ ਬੀ ਕਾਲਜ ਪਠਾਨਕੋਟ ਤੱਕ ਕੱਢੀ ਜਾਣ ਵਾਲੀ ਪੈਦਲ ਯਾਤਰਾ ਦੀ ਅਗਵਾਈ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਨੀਮ ਪਹਾੜੀ ਖੇਤਰ ਧਾਰਕਲਾਂ ਦੇ ਪਿੰਡ ਨਿਆੜੀ ਵਿਖੇ ਵੀ ਡੀ ਸੀ ਮੈਂਬਰਾਂ ਨਾਲ ਇੱਕ ਮੀਟਿੰਗ ਕੀਤੀ ਜਾਵੇਗੀ।
 ਡੀਸੀ ਨੇ ਦੱਸਿਆ ਕਿ 18 ਅਪਰੈਲ ਨੂੰ ਰਾਜਪਾਲ ਪੰਜਾਬ ਸ੍ਰੀ ਸਾਂਈ ਕਾਲਜ ਬਧਾਣੀ ਵਿਖੇ ਸਰਹੱਦੀ ਖੇਤਰ ਦੇ ਅਧੀਨ ਆਉਂਦੇ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨਗੇ।

Share This Article
Leave a Comment

Leave a Reply