ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਤੋਂ 19 ਮਈ ਤੱਕ ਨਾਰਵੇ ਦੀ ਸਰਕਾਰੀ ਯਾਤਰਾ ਕਰਨਗੇ। ਇਸ ਦੌਰਾਨ ਉਹ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰੇ ਨਾਲ ਮੁਲਾਕਾਤ ਕਰਨਗੇ ਅਤੇ ਤੀਜੇ ਨੋਰਡਿਕ-ਭਾਰਤ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਯਾਤਰਾ ਦਾ ਉਦੇਸ਼ ਵਪਾਰ, ਗ੍ਰੀਨ ਟਰਾਂਜ਼ੀਸ਼ਨ (ਹਰੀ ਊਰਜਾ), ਤਕਨਾਲੋਜੀ ਅਤੇ ਨਵੀਨਤਾ (ਇਨੋਵੇਸ਼ਨ) ਵਿੱਚ ਸਹਿਯੋਗ ਵਧਾਉਣਾ ਹੈ।
ਇਹ ਦੌਰਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਨਾਰਵੇ ਦਾ ਪਹਿਲਾ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਆਖਰੀ ਵਾਰ 1983 ਵਿੱਚ ਅਜਿਹਾ ਦੌਰਾ ਹੋਇਆ ਸੀ।ਇਸ ਦੌਰੇ ਬਾਰੇ ਦੱਸਦਿਆਂ ਨਾਰਵੇ ਸਰਕਾਰ ਨੇ ਕਿਹਾ ਕਿ ਦੁਨੀਆ ਵਿੱਚ ਚੱਲ ਰਹੀ ਹਲਚਲ ਦੇ ਵਿਚਕਾਰ ਭਾਰਤ ਇੱਕ ਬਹੁਤ ਮਹੱਤਵਪੂਰਨ ਆਲਮੀ ਸਾਥੀ ਹੈ। ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ, ਤਕਨਾਲੋਜੀ, ਵਪਾਰ ਅਤੇ ਕੌਮਾਂਤਰੀ ਸੁਰੱਖਿਆ ਵਿੱਚ ਭਾਰਤ ਦੀ ਵਧਦੀ ਅਹਿਮੀਅਤ ‘ਤੇ ਵੀ ਜ਼ੋਰ ਦਿੱਤਾ।

