ਆਪਣਾ ਪੰਜਾਬ ਮੀਡੀਆ : ਰਾਸ਼ਟਰਪਤੀ Droupadi Murmu ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਅਤਿਵਾਦ ਖ਼ਿਲਾਫ਼ ਭਾਰਤ ਦੇ ਅਟੁੱਟ ਸੰਕਲਪ ਅਤੇ ਹਥਿਆਰਬੰਦ ਫ਼ੌਜਾਂ ਦੀ ਬੇਮਿਸਾਲ ਹਿੰਮਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਧਮਕੀ ਦੇਣ ਵਾਲਿਆਂ ਨੂੰ ਕਰਾਰਾ ਜਵਾਬ ਦੇਣ ਲਈ ਦੇਸ਼ ਪੂਰੀ ਤਰ੍ਹਾਂ ਤਿਆਰ ਹੈ।ਪ੍ਰਧਾਨ ਮੰਤਰੀ Narendra Modi ਨੇ ਕਿਹਾ ਕਿ ਇਹ ਅਪਰੇਸ਼ਨ ਅਤਿਵਾਦ ਖ਼ਿਲਾਫ਼ ਭਾਰਤ ਦੀ ਸਖ਼ਤ ਨੀਤੀ ਅਤੇ ਕੌਮੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।ਗ੍ਰਹਿ ਮੰਤਰੀ Amit Shah ਨੇ ਇਸ ਨੂੰ ‘ਜੁਗਾਂਤਕਾਰੀ ਮਿਸ਼ਨ’ ਦੱਸਦਿਆਂ ਕਿਹਾ ਕਿ ਦੇਸ਼ ਦੇ ਦੁਸ਼ਮਣ ਕਿਤੇ ਵੀ ਛੁਪ ਜਾਣ, ਬਚ ਨਹੀਂ ਸਕਦੇ। ਰੱਖਿਆ ਮੰਤਰੀ Rajnath Singh ਨੇ ਅਪਰੇਸ਼ਨ ਨੂੰ ਆਧੁਨਿਕ ਜੰਗ ਅਤੇ ਤਿੰਨ ਫ਼ੌਜਾਂ ਦੇ ਤਾਲਮੇਲ ਦੀ ਬਿਹਤਰੀਨ ਮਿਸਾਲ ਕਰਾਰ ਦਿੱਤਾ।

