ਆਪਣਾ ਪੰਜਾਬ ਮੀਡੀਆ : ਓਂਟਾਰੀਓ ਸਰਕਾਰ ਨੇ ਨਾਰਥਲੈਂਡਰ ਯਾਤਰੀ ਰੇਲ ਸੇਵਾ ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਤਹਿਤ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ North Bay ਤੋਂ Washago ਤੱਕ ਲਗਭਗ 205 ਕਿਲੋਮੀਟਰ ਲੰਬੀ ਰੇਲ ਲਾਈਨ ਖਰੀਦ ਲਈ ਹੈ।
ਇਹ ਖਰੀਦ ਫਰਵਰੀ ਦੇ ਅਖੀਰ ਵਿੱਚ 138 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਪੂਰੀ ਹੋਈ। ਇਸ ਨਾਲ ਸਰਕਾਰ ਨੂੰ ਇੱਕ ਸਮਰਪਿਤ ਰੇਲ ਮਾਰਗ ਮਿਲੇਗਾ ਜਿਸ ਨਾਲ ਟ੍ਰੇਨਾਂ ਦੀ ਸਮੇਂ-ਸਿਰ ਆਵਾਜਾਈ ਅਤੇ ਭਰੋਸੇਯੋਗ ਸੇਵਾ ਨੂੰ ਬਹਿਤਰ ਬਣਾਇਆ ਜਾ ਸਕੇਗਾ। ਇਸ ਨਾਲ ਉੱਤਰੀ ਓਂਟਾਰੀਓ ਵਿੱਚ ਰੋਜ਼ਗਾਰ ਦੇ ਮੌਕੇ ਵੀ ਵਧਣ ਦੀ ਉਮੀਦ ਹੈ।
ਟ੍ਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਕਿਹਾ ਕਿ ਇਹ ਕਦਮ ਨਾਰਥਲੈਂਡਰ ਰੇਲ ਸੇਵਾ ਨੂੰ ਵਾਪਿਸ ਲਿਆਉਣ ਵੱਲ ਮਹੱਤਵਪੂਰਨ ਪੜਾਅ ਹੈ, ਜੋ ਉੱਤਰੀ-ਪੂਰਬੀ ਓਂਟਾਰੀਓ ਦੇ ਲੋਕਾਂ ਨੂੰ ਰੋਜ਼ਗਾਰ ਅਤੇ ਜ਼ਰੂਰੀ ਸੇਵਾਵਾਂ ਨਾਲ ਜੋੜੇਗਾ।ਇਹ ਰੇਲ ਲਾਈਨ ਯਾਤਰੀ ਟ੍ਰੇਨਾਂ ਦੇ ਨਾਲ-ਨਾਲ ਮਾਲਗੱਡੀ ਸੇਵਾਵਾਂ ਨੂੰ ਵੀ ਸੁਧਾਰੇਗੀ। ਇਸ ਨਾਲ ਮਾਲ ਆਵਾਜਾਈ ਤੇਜ਼ ਅਤੇ ਸੁਚਾਰੂ ਹੋਵੇਗੀ ਅਤੇ ਆਮਦਨ Ontario Northland ਨੂੰ ਮਿਲੇਗੀ।ਪੂਰਾ ਹੋਣ ਤੇ ਨਾਰਥਲੈਂਡਰ ਰੇਲ ਸੇਵਾ Timmins ਤੋਂ Toronto ਤੱਕ ਲਗਭਗ 740 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਅਤੇ ਕੁੱਲ 16 ਸਟਾਪਾਂਤੇ ਰੁਕੇਗੀ।

