Canada ਚੀਜ਼ : ਕੱਟੜਪੰਥੀ ਝੰਡਿਆਂ ਅਤੇ ਪ੍ਰਤੀਕਾਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਵਿਚਾਲੇ ਮੰਦਰ ਨੇੜੇ ਪ੍ਰਦਰਸ਼ਨ ਦੀ ਇਜਾਜ਼ਤ ‘ਤੇ ਉੱਠੇ ਸਵਾਲ

News Online
1 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਸਰਕਾਰ ਵੱਲੋਂ ਕੱਟੜਪੰਥੀ ਝੰਡਿਆਂ ਅਤੇ ਪ੍ਰਤੀਕਾਂ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਵਿਚਾਲੇ ਇੱਕ ਮੰਦਰ ਦੇ ਨੇੜੇ ਖਾਲਿਸਤਾਨੀ ਸਮਰਥਕਾਂ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਦੇ ਫੈਸਲੇ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਕਾਰਨ ਜਨਤਕ ਸੁਰੱਖਿਆ ਅਤੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਸਵਾਲ ਉੱਠ ਰਹੇ ਹਨ, ਨਾਲ ਹੀ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਸਬੰਧਾਂ ‘ਤੇ ਵੀ ਮਾੜਾ ਅਸਰ ਪੈਣ ਦੀ ਚਿੰਤਾ ਜਤਾਈ ਜਾ ਰਹੀ ਹੈ।


ਕੈਨੇਡਾ ਦੀ ‘ਹਾਊਸ ਆਫ ਕਾਮਨਜ਼’ ਨੇ ‘ਕੌਮਬੈਟਿੰਗ ਹੇਟ ਐਕਟ’ (Combatting Hate Act)  ਪਾਸ ਕੀਤਾ ਹੈ,ਜਿਹੜਾ ਮਨੋਨੀਤ ਅਤਿਵਾਦੀ ਸਮੂਹਾਂ ਨਾਲ ਜੁੜੇ ਨਿਸ਼ਾਨਾਂ ਜਾਂ ਪ੍ਰਤੀਕਾਂ ਨੂੰ ਜਨਤਕ ਤੌਰ ‘ਤੇ ਦਿਖਾਉਣ ਨੂੰ ਅਪਰਾਧ ਮੰਨਦਾ ਹੈ, ਖ਼ਾਸ ਕਰਕੇ ਜਦੋਂ ਇਨ੍ਹਾਂ ਦੀ ਵਰਤੋਂ ਨਫ਼ਰਤ ਫੈਲਾਉਣ ਜਾਂ ਧਾਰਮਿਕ ਸਥਾਨਾਂ ਤੱਕ ਜਾਣ ਵਾਲੇ ਰਸਤੇ ਰੋਕਣ ਲਈ ਕੀਤੀ ਜਾਂਦੀ ਹੈ। ਮੁੱਖ ਤੌਰ ‘ਤੇ ਖਾਲਿਸਤਾਨੀ ਕੱਟੜਪੰਥ ਨੂੰ ਰੋਕਣ ਲਈ ਬਣਾਏ ਗਏ ਇਸ ਬਿੱਲ ਵਿੱਚ ਨਫ਼ਰਤੀ ਅਪਰਾਧਾਂ ਲਈ ਸਖ਼ਤ ਸਜ਼ਾਵਾਂ ਤੈਅ ਕੀਤੀਆਂ ਗਈਆਂ ਹਨ ਅਤੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਪ੍ਰਦਰਸ਼ਨ-ਮੁਕਤ ਜ਼ੋਨ ਬਣਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।

Share This Article
Leave a Comment

Leave a Reply