ਕਿਊਬਾ ਦੇ ਕੋਸਟਗਾਰਡ ਵੱਲੋਂ ਅਮਰੀਕੀ ਸਪੀਡਬੋਟ ਉੱਤੇ ਚਲਾਈਆਂ ਗੋਲੀਆਂ ਨਾਲ ਚਾਰ ਹਲਾਕ, ਛੇ ਜ਼ਖ਼ਮੀ

News Online
1 Min Read

ਆਪਣਾ ਪੰਜਾਬ ਮੀਡੀਆ : ਕਿਊਬਾ ਦੇ ਕੋਸਟਗਾਰਡ ਵੱਲੋਂ ਅਮਰੀਕਾ ਵਿੱਚ ਰਜਿਸਟਰਡ ਸਪੀਡਬੋਟ ਉੱਤੇ ਚਲਾਈ ਗਈ ਗੋਲੀ ਕਾਰਨ ਚਾਰ ਵਿਅਕਤੀ ਮਾਰੇ ਗਏ ਤੇ ਛੇ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਹਵਾਨਾ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ। ਮੰਤਰਾਲੇ ਵੱਲੋਂ ਇੱਕ ਬਿਆਨ ਵਿੱਚ ਆਖਿਆ ਗਿਆ ਕਿ ਫਲੋਰਿਡਾ ਵਿੱਚ ਰਜਿਸਟਰਡ ਗੈਰਕਾਨੂੰਨੀ ਬੋਟ ਵਿੱਲਾ ਕਲਾਰਾ ਪ੍ਰੋਵਿੰਸ ਵਿੱਚ ਫਾਲਕਨਜ਼ ਕੇਅ ਤੋਂ ਇੱਕ ਨੌਟੀਕਲ ਮੀਲ ਦੀ ਦੂਰੀ ਉੱਤੇ ਪਾਈ ਗਈ।

ਮੰਤਰਾਲੇ ਨੇ ਇਹ ਵੀ ਆਖਿਆ ਕਿ ਜਿਵੇਂ ਹੀ ਕੋਸਟਗਾਰਡ ਦੀ ਬੋਟ ਇਸ ਓਪਰੀ ਬੋਟ ਦੀ ਸ਼ਨਾਖ਼ਤ ਲਈ ਪਹੁੰਚੀ ਤਾਂ ਉਸ ਬੋਟ ਵਿੱਚੋਂ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਕਿਊਬਾ ਦੀ ਬੋਟ ਵਿੱਚ ਸਵਾਰ ਕਮਾਂਡਰ ਜ਼ਖ਼ਮੀ ਹੋ ਗਿਆ। ਜਵਾਬੀ ਕਾਰਵਾਈ ਵਿੱਚ ਓਪਰੀ ਬੋਟ ਵਿੱਚ ਸਵਾਰ ਚਾਰ ਲੋਕ ਮਾਰੇ ਗਏ ਤੇ ਛੇ ਜ਼ਖ਼ਮੀ ਹੋ ਗਏ। ਮੰਤਰਾਲੇ ਨੇ ਆਖਿਆ ਕਿ ਉਹ ਆਪਣੇ ਪਾਣੀਆਂ ਦੀ ਰਾਖੀ ਕਰਨਗੇ।

Share This Article
Leave a Comment

Leave a Reply