ਹੰਟਾਵਾਇਰਸ ਕਾਰਨ ਪ੍ਰਭਾਵਿਤ ਕਰੂਜ਼ ਜਹਾਜ਼ ਤੋਂ ਕੈਨੇਡੀਅਨ ਵਾਪਸ ਰਵਾਨਾ

News Online
1 Min Read

ਆਪਣਾ ਪੰਜਾਬ ਮੀਡੀਆ : ਸਪੇਨ ਦੇ ਕੈਨਰੀ ਟਾਪੂਆਂ ਵਿੱਚ ਖੜ੍ਹੇ ਕਰੂਜ਼ ਜਹਾਜ਼ ਐਮਵੀ ਹੌਂਡੀਅਸ ‘ਤੇ ਫੈਲੇ ਖਤਰਨਾਕ ਹੰਟਾਵਾਇਰਸ ਕਾਰਨ ਕੈਨੇਡੀਅਨ ਯਾਤਰੀਆਂ ਨੂੰ ਐਤਵਾਰ ਸੁਰੱਖਿਆ ਕਿੱਟਾਂ ਪਾ ਕੇ ਵਾਪਸ ਕੈਨੇਡਾ ਭੇਜਿਆ ਗਿਆ। ਇਸ ਵਾਇਰਸ ਕਾਰਨ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਇੱਕ ਡੱਚ ਜੋੜਾ ਅਤੇ ਇੱਕ ਜਰਮਨ ਮਹਿਲਾ ਸ਼ਾਮਲ ਹਨ।ਸਿਹਤ ਅਧਿਕਾਰੀਆਂ ਮੁਤਾਬਕ ਘੱਟੋ-ਘੱਟ 10 ਕੈਨੇਡੀਅਨ ਇਸ ਮਾਮਲੇ ਨਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿੱਚੋਂ ਚਾਰ ਯਾਤਰੀ ਜਹਾਜ਼ ‘ਤੇ ਹੀ ਰਹੇ, ਜਦਕਿ ਹੋਰ ਲੋਕ ਜਾਂ ਤਾਂ ਪਹਿਲਾਂ ਹੀ ਜਹਾਜ਼ ਛੱਡ ਚੁੱਕੇ ਸਨ ਜਾਂ ਸੰਕਰਮਿਤ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਸਨ।

ਕੈਨੇਡੀਅਨ ਯਾਤਰੀ ਸੁਰੱਖਿਆ ਕੱਪੜੇ ਪਾ ਕੇ ਜਹਾਜ਼ ਤੋਂ ਬਾਹਰ ਆਏ ਅਤੇ ਫਿਰ ਉਨ੍ਹਾਂ ਨੂੰ ਸਪੇਨੀ ਫੌਜ ਦੀ ਬੱਸ ਰਾਹੀਂ ਹਵਾਈ ਅੱਡੇ ਤੱਕ ਲਿਜਾਇਆ ਗਿਆ। ਉਥੋਂ ਉਹਨਾਂ ਨੇ ਕਿਊਬੈਕ ਨੇੜੇ ਸਾਗੁਨੇ-ਬਾਗੋਟਵਿਲ ਹਵਾਈ ਅੱਡੇ ਲਈ ਉਡਾਣ ਭਰੀ।ਹੰਟਾਵਾਇਰਸ ਲਈ ਇਸ ਵੇਲੇ ਕੋਈ ਟੀਕਾ ਜਾਂ ਖਾਸ ਇਲਾਜ ਉਪਲਬਧ ਨਹੀਂ ਹੈ। ਇਹ ਵਾਇਰਸ ਆਮ ਤੌਰ ‘ਤੇ ਚੂਹਿਆਂ ਰਾਹੀਂ ਫੈਲਦਾ ਹੈ ਅਤੇ ਜਹਾਜ਼ ਅਰਜਨਟੀਨਾ ਤੋਂ ਅਪ੍ਰੈਲ ਵਿੱਚ ਰਵਾਨਾ ਹੋਇਆ ਸੀ।ਵਿਸ਼ਵ ਸਿਹਤ ਸੰਸਥਾ ਦੇ ਮੁਖੀ ਨੇ ਕਿਹਾ ਕਿ ਹਾਲਾਤ ‘ਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਇਸਨੂੰ ਕੋਵਿਡ-19 ਵਰਗੀ ਵਿਸ਼ਵ ਪੱਧਰੀ ਮਹਾਂਮਾਰੀ ਨਾਲ ਜੋੜਨਾ ਠੀਕ ਨਹੀਂ ਹੈ।

Share This Article
Leave a Comment

Leave a Reply