ਓਕਵਿਲ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ `ਚ ਬਰੈਂਪਟਨ ਦਾ ਵਿਅਕਤੀ ਗ੍ਰਿਫ਼ਤਾਰ

News Online
1 Min Read

ਆਪਣਾ ਪੰਜਾਬ ਮੀਡੀਆ : ਹੈਲਟਨ ਪੁਲਿਸ ਨੇ ਓਕਵਿਲ ਵਿੱਚ ਦਿਨ ਦਿਹਾੜੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਬਰੈਂਪਟਨ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਸ਼ੁੱਕਰਵਾਰ 27 ਮਾਰਚ ਨੂੰ ਦੁਪਹਿਰ 12:05 ਵਜੇ ਪ੍ਰੋਗਰੈੱਸ ਕੋਰਟ ਤੇ ਇੱਕ ਗੱਡੀ ਵਿੱਚ ਸਵਾਰ ਸ਼ੱਕੀ ਨੇ ਆਪਣੇ ਪਿੱਛੇ ਆ ਰਹੀ ਗੱਡੀਤੇ ਕਈ ਗੋਲੀਆਂ ਚਲਾਈਆਂ ਅਤੇ ਫਿਰ ਸਾਊਥ ਸਰਵਿਸ ਰੋਡ ਰਾਹੀਂ ਫੋਰਥ ਲਾਈਨ ਵੱਲ ਭੱਜ ਗਿਆ।
  ਇਸ ਘਟਨਾ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਅਤੇ ਪੁਲਿਸ ਦਾ ਮੰਨਣਾ ਹੈ ਕਿ ਇਹ ਟਾਰਗੇਟ ਗੋਲੀਬਾਰੀ ਸੀ। ਪੁਲਿਸ ਨੇ ਵਿਆਪਕ ਜਾਂਚ ਤੋਂ ਬਾਅਦ 29 ਸਾਲਾ ਜਸਟਿਨ ਟਾਸੇਵਸਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ `ਤੇ ਕਤਲ ਦੀ ਕੋਸਿ਼ਸ਼ ਦੇ ਦੋ ਮਾਮਲੇ, ਇਰਾਦਨ ਗੋਲੀ ਚਲਾਉਣ ਦੇ ਦੋ ਮਾਮਲੇ, ਗੈਰਕਾਨੂੰਨੀ ਹਥਿਆਰ ਰੱਖਣ ਅਤੇ ਰਿਲੀਜ਼ ਆਰਡਰ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਹਨ।
  ਸ਼ੱਕੀ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਸਦੀ ਅਗਲੀ ਪੇਸ਼ੀ 1 ਅਪ੍ਰੈਲ ਨੂੰ ਮਿਲਟਨ ਵਿੱਚ ਹੋਵੇਗੀ। ਪੁਲਿਸ ਹਾਲੇ ਵੀ ਵਰਤੇ ਗਏ ਹਥਿਆਰ ਦੀ ਭਾਲ ਕਰ ਰਹੀ ਹੈ।

Share This Article
Leave a Comment

Leave a Reply