ਸੋਸ਼ਲ ਮੀਡੀਆ ਕੰਪਨੀਆਂ ਨੂੰ ਪੰਜ ਕਰੋੜ ਜੁਰਮਾਨੇ ਦੇ ਚਿਤਾਵਨੀ ਨੋਟਿਸ ਜਾਰੀ

News Online
1 Min Read

ਆਪਣਾ ਪੰਜਾਬ ਮੀਡੀਆ : ਆਸਟਰੇਲੀਆ ਦੇ ਈ-ਸੇਫਟੀ ਕਮਿਸ਼ਨਰ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਪੰਜ ਕਰੋੜ ਡਾਲਰ ਤੱਕ ਦੇ ਜੁਰਮਾਨੇ ਦੇ ਚਿਤਾਵਨੀ ਨੋਟਿਸ ਦਿੱਤੇ ਹਨ। ਆਸਟਰੇਲੀਆ ਨੇ ਦਸੰਬਰ 2025 ਵਿੱਚ ਕਾਨੂੰਨ ਲਾਗੂ ਕੀਤਾ ਸੀ, ਜਿਸ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਤੋਂ ਰੋਕਿਆ ਗਿਆ ਹੈ। ਇਸ ਕਾਨੂੰਨ ਮੁਤਾਬਕ ਸੋਸ਼ਲ ਮੀਡੀਆ ਅਕਾਊਂਟ ਨਾ ਬਣਾਉਣ ਦੀ ਜ਼ਿੰਮੇਵਾਰੀ ਮਾਪਿਆਂ ਜਾਂ ਬੱਚਿਆਂ ਦੀ ਨਹੀਂ ਸਗੋਂ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਹੈ ਕਿ ਉਹ ਉਮਰ ਦੀ ਪੱਕੀ ਜਾਂਚ ਕਰ ਕੇ ਬੱਚਿਆਂ ਨੂੰ ਪਲੈਟਫਾਰਮ ਤੋਂ ਦੂਰ ਰੱਖਣ, ਜੇ ਉਹ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਭਰਨਾ ਪਵੇਗਾ। ਰਿਪੋਰਟਾਂ ਮੁਤਾਬਕ ਬੱਚੇ ਆਸਾਨੀ ਨਾਲ ਗ਼ਲਤ ਜਨਮ ਮਿਤੀ ਦਰਜ ਕਰ ਕੇ ਜਾਂ ਕਮਜ਼ੋਰ ਵੈਰੀਫਿਕੇਸ਼ਨ ਸਿਸਟਮਾਂ ਰਾਹੀਂ ਪਾਬੰਦੀ ਤੋਂ ਬਚ ਰਹੇ ਹਨ, ਜਿਸ ਨਾਲ ਉਹ ਖ਼ਤਰਨਾਕ ਸਮੱਗਰੀ ਤੱਕ ਪਹੁੰਚ ਕਰ ਰਹੇ ਹਨ।

Share This Article
Leave a Comment

Leave a Reply