UAE ਦੇ ਹਵਾਈ ਖੇਤਰ ਵਿੱਚ F-16 ਲੜਾਕੂ ਜਹਾਜ਼ਾਂ ਨੇ ਪੀਐੱਮ ਮੋਦੀ ਦੇ ਜਹਾਜ਼ ਦੀ ਕੀਤੀ ਅਗਵਾਈ

News Online
2 Min Read

ਆਪਣਾ ਪੰਜਾਬ ਮੀਡੀਆ : ਇੱਕ ਵਿਸ਼ੇਸ਼ ਸਨਮਾਨ ਦੇ ਤਹਿਤ ਸੰਯੁਕਤ ਅਰਬ ਅਮੀਰਾਤ (UAE) ਦੇ ਐੱਫ-16 ਲੜਾਕੂ ਜਹਾਜ਼ਾਂ ਦੀ ਇੱਕ ਫਾਰਮੇਸ਼ਨ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਦੀ ਅਗਵਾਈ (ਇਸਕਾਰਟ) ਕੀਤੀ ਜਦੋਂ ਇਸ ਨੇ ਖਾੜੀ ਦੇਸ਼ ਦੇ ਹਵਾਈ ਖੇਤਰ ਵਿੱਚ ਪ੍ਰਵੇਸ਼ ਕੀਤਾ।

ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਨੂੰ ਮੁਲਾਕਾਤ ਦੌਰਾਨ ਦੱਸਿਆ, ‘‘ਜਿਸ ਤਰ੍ਹਾਂ ਅੱਜ ਤੁਹਾਡੀ ਹਵਾਈ ਸੈਨਾ ਨੇ ਮੇਰੀ ਅਗਵਾਈ ਕੀਤੀ, ਉਹ ਭਾਰਤ ਦੇ ਲੋਕਾਂ ਲਈ ਇੱਕ ਸਨਮਾਨ ਹੈ। ਕਾਫ਼ੀ ਸਮੇਂ ਤੋਂ ਅਸੀਂ ਫ਼ੋਨ ‘ਤੇ ਗੱਲ ਕਰ ਰਹੇ ਸੀ, ਪਰ ਮੈਂ ਤੁਹਾਨੂੰ ਨਿੱਜੀ ਤੌਰ ‘ਤੇ ਮਿਲਣ ਲਈ ਉਤਸੁਕ ਸੀ। ਮੈਂ ਅੱਜ ਤੁਹਾਨੂੰ ਮਿਲ ਕੇ ਬਹੁਤ ਖ਼ੁਸ਼ ਹਾਂ।’

ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਜਾ ਰਿਹਾ ਜਹਾਜ਼ ਯੂਏਈ ਦੇ ਹਵਾਈ ਖੇਤਰ ਵਿੱਚ ਦਾਖਲ ਹੋਇਆ, ਤਾਂ ਫੌਜੀ ਜਹਾਜ਼ਾਂ ਦੀ ਇੱਕ ਫਾਰਮੇਸ਼ਨ ਉਨ੍ਹਾਂ ਨੂੰ ਮਿਲੀ। ਸਕੁਐਡਰਨ ਲੀਡਰ ਨੇ ਸਵਾਗਤ ਵਜੋਂ ਜਹਾਜ਼ ਨੂੰ ਹਵਾਈ ਅੱਡੇ ਤੱਕ ਲੈ ਕੇ ਜਾਣ (ਇਸਕਾਰਟ ਕਰਨ) ਦੀ ਇਜਾਜ਼ਤ ਮੰਗੀ। ਸ਼ੇਖ ਮੁਹੰਮਦ ਬਿਨ ਜ਼ਾਇਦ ਨੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਖੁਦ ਸਵਾਗਤ ਕੀਤਾ, ਜੋ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਦੇ ਡੂੰਘੇ ਸਬੰਧਾਂ ਨੂੰ ਦਰਸਾਉਂਦਾ ਹੈ।

ਮੋਦੀ ਨੇ ਸੋਸ਼ਲ ਮੀਡੀਆ ‘ਤੇ ਕਿਹਾ  ਕਿ ਮੈਂ ਅਬੂ ਧਾਬੀ ਹਵਾਈ ਅੱਡੇ ‘ਤੇ ਮੇਰਾ ਸਵਾਗਤ ਕਰਨ ਦੇ ਵਿਸ਼ੇਸ਼ ਸਨਮਾਨ ਲਈ ਆਪਣੇ ਭਰਾ ਮਹਾਮਹਿਮ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ, ਯੂਏਈ ਦੇ ਰਾਸ਼ਟਰਪਤੀ ਦਾ ਧੰਨਵਾਦ ਕਰਦਾ ਹਾਂ।”

ਮੋਦੀ, ਜੋ ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਤਹਿਤ ਇੱਥੇ ਇੱਕ ਸੰਖੇਪ ਦੌਰੇ ‘ਤੇ ਪਹੁੰਚੇ ਹਨ (ਜਿਸ ਵਿੱਚ ਚਾਰ ਯੂਰਪੀਅਨ ਦੇਸ਼ ਵੀ ਸ਼ਾਮਲ ਹਨ), ਦਾ ਪਹੁੰਚਣ ‘ਤੇ ਰਸਮੀ ਸਵਾਗਤ ਵੀ ਕੀਤਾ ਗਿਆ।

Share This Article
Leave a Comment

Leave a Reply