ਸੀਬੀਐਸਈ (CBSE) ਵੱਲੋਂ ਮੱਧ-ਪੂਰਬ ਵਿੱਚ 10ਵੀਂ ਦੀਆਂ 11 ਮਾਰਚ ਤਕ ਦੀਆਂ ਪ੍ਰੀਖਿਆਵਾਂ ਰੱਦ

News Online
2 Min Read

ਆਪਣਾ ਪੰਜਾਬ ਮੀਡੀਆ : ਇਰਾਨ ਵਿੱਚ ਚੱਲ ਰਹੇ ਟਕਰਾਅ ਦੇ ਮੱਦੇਨਜ਼ਰ ਸੀਬੀਐਸਈ (CBSE) ਨੇ ਮੱਧ-ਪੂਰਬ ਦੇ ਦੇਸ਼ਾਂ ਵਿੱਚ 11 ਮਾਰਚ ਤੱਕ ਹੋਣ ਵਾਲੀਆਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। ਖੇਤਰ ਵਿੱਚ ਵਿਗੜਦੇ ਹਾਲਾਤ ਅਤੇ ਸੁਰੱਖਿਆ ਕਾਰਨਾਂ ਕਰਕੇ ਇਹ ਫੈਸਲਾ ਲਿਆ ਗਿਆ ਹੈ। ਬੋਰਡ ਨੇ ਅਜੇ ਨਤੀਜੇ ਐਲਾਨਣ ਦੇ ਢੰਗ ਬਾਰੇ ਫੈਸਲਾ ਨਹੀਂ ਲਿਆ ਹੈ ਅਤੇ ਇਸ ਸਬੰਧੀ ਜਾਣਕਾਰੀ ਬਾਅਦ ਵਿੱਚ ਸਾਂਝੀ ਕੀਤੀ ਜਾਵੇਗੀ। ਸੀਬੀਐਸਈ (CBSE) ਵੱਲੋਂ 12ਵੀਂ ਦੀ 7 ਮਾਰਚ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ।

ਮੱਧ-ਪੂਰਬ ਦੇ ਦੇਸ਼ਾਂ ਵਿੱਚ ਵਿਗੜ ਰਹੇ ਹਾਲਾਤ ਨੂੰ ਦੇਖਦੇ ਹੋਏ, ਸੀਬੀਐਸਈ (CBSE) ਨੇ 10ਵੀਂ ਤੋਂ ਬਾਅਦ ਹੁਣ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਵੀ ਅਹਿਮ ਫੈਸਲਾ ਲਿਆ ਹੈ। ਬੋਰਡ ਨੇ 7 ਮਾਰਚ ਨੂੰ ਹੋਣ ਵਾਲੀ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ਖੇਤਰ ਵਿੱਚ ਇਰਾਨ ਅਤੇ ਹੋਰ ਦੇਸ਼ਾਂ ਵਿਚਾਲੇ ਵਧਦੇ ਤਣਾਅ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।ਇਰਾਨ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਚੱਲ ਰਹੀ ਜੰਗ ਤੇ ਅਸਥਿਰਤਾ ਨੂੰ ਦੇਖਦੇ ਹੋਏ CBSE ਨੇ ਮੱਧ-ਪੂਰਬ (Middle East) ਦੇ ਦੇਸ਼ਾਂ ਵਿੱਚ ਸਥਿਤ ਆਪਣੇ ਸਾਰੇ ਸੈਂਟਰਾਂ ’ਤੇ 11 ਮਾਰਚ ਤੱਕ ਹੋਣ ਵਾਲੀਆਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਬੋਰਡ ਦਾ ਕਹਿਣਾ ਹੈ ਕਿ ਅਜਿਹੇ ਤਣਾਅਪੂਰਨ ਮਾਹੌਲ ਵਿੱਚ ਬੱਚਿਆਂ ਦਾ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣਾ ਖ਼ਤਰੇ ਤੋਂ ਖਾਲੀ ਨਹੀਂ ਹੈ।

Share This Article
Leave a Comment

Leave a Reply