ਸਿਆਸਤ ’ਚ ਕੋਈ ਪੂਰਨ ਵਿਰਾਮ ਨਹੀਂ ਹੁੰਦਾ: ਪ੍ਰਧਾਨ ਮੰਤਰੀ ਮੋਦੀ

News Online
1 Min Read

ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਗਾਮੀ ਅਪਰੈਲ ਤੋਂ ਜੁਲਾਈ ਮਹੀਨਿਆਂ ਦੌਰਾਨ ਰਾਜ ਸਭਾ ਦਾ ਕਾਰਜਕਾਲ ਪੂਰਾ ਕਰ ਰਹੇ 59 ਸੰਸਦ ਮੈਂਬਰਾਂ ਨੂੰ ਵਿਦਾਇਗੀ ਦਿੰਦਿਆਂ ਸੰਸਦ ਨੂੰ ‘ਖੁੱਲ੍ਹੀ ਯੂਨੀਵਰਸਿਟੀ’ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਕਾਰਜਕਾਲ ਪੂਰਾ ਕਰ ਰਹੇ ਸੰਸਦ ਮੈਂਬਰਾਂ ਨੂੰ ਕੌਮੀ ਜੀਵਨ ’ਚ ਯੋਗਦਾਨ ਜਾਰੀ ਰੱਖਣ ਦਾ ਸੱਦਾ ਦਿੰਦਿਆਂ ਕਿਹਾ ਕਿ ‘ਸਿਆਸਤ ’ਚ ਕੋਈ ਪੂਰਨ ਵਿਰਾਮ’ ਨਹੀਂ ਹੁੰਦਾ।
ਸ੍ਰੀ ਮੋਦੀ ਨੇ ਉਪਰਲੇ ਸਦਨ ’ਚ ਕਿਹਾ ਕਿ ਅਜਿਹੇ ਪਲ ਸੁਭਾਵਿਕ ਤੌਰ ’ਤੇ ਪਾਰਟੀ ਪੱਧਰ ਦੇ ਵਖਰੇਵਿਆਂ ਨੂੰ ਭੁਲਾ ਦਿੰਦੇ ਹਨ। ਉਨ੍ਹਾਂ ਕਿਹਾ, ‘ਅਜਿਹੇ ਮੌਕਿਆਂ ਉਤੇ ਸਾਡੇ ਸਾਰਿਆਂ ਦੇ ਅੰਦਰ ਸਾਂਝੀ ਭਾਵਨਾ ਪੈਦਾ ਹੁੰਦੀ ਹੈ।

ਇਹ ਅਹਿਸਾਸ ਜਾਗਦਾ ਹੈ ਕਿ ਸਾਡੇ ਸਹਿਯੋਗੀ ਹੁਣ ਹੋਰ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਜਾ ਰਹੇ ਹਨ।’ ਉਨ੍ਹਾਂ ਤਿੰਨ ਸੀਨੀਅਰ ਆਗੂਆਂ – ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵੇਗੌੜਾ, ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਐੱਨ ਸੀ ਪੀ (ਐੱਸ ਪੀ) ਮੁਖੀ ਸ਼ਰਦ ਪਵਾਰ ਦੀ ਖ਼ਾਸ ਤੌਰ ’ਤੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੇ ਥੰਮ੍ਹ ਦੱਸਿਆ ਜਿਨ੍ਹਾਂ ਆਪਣੀ ਜ਼ਿੰਦਗੀ ਦਾ ਅੱਧੇ ਤੋਂ ਵੱਧ ਸਮਾਂ ਸੰਸਦੀ ਕਾਰਵਾਈਆਂ ’ਚ ਬਿਤਾਇਆ। ਉਨ੍ਹਾਂ ਸੇਵਾਮੁਕਤ ਹੋ ਰਹੇ ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਦੀ ਵੀ ਸ਼ਲਾਘਾ ਕੀਤੀ।

Share This Article
Leave a Comment

Leave a Reply