ਜੇਡੀ ਵੈਂਸ ਨੇ ਰਾਸ਼ਟਰਪਤੀ ਟਰੰਪ ਅਤੇ ਐਲਨ ਮਸਕ ਨੂੰ ਸ਼ਾਤ ਰਹਿਣ ਦੀ ਕੀਤੀ ਅਪੀਲ

Apna
1 Min Read
Jedy Wen appeal to be accumulated to President Trump and Alan Musk

ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਦੁਨੀਆ ਦੇ ਸਭ ਤੋਂ ਤਾਕਤਵਰ ਆਗੂ ਡੋਨਾਲਡ ਟਰੰਪ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵਿਚਕਾਰ ਤਕਰਾਰ ਮਗਰੋਂ ਹੁਣ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ। ਵੈਂਸ ਨੇ ਕਿਹਾ ਹੈ ਕਿ ਟਰੰਪ ਖਿਲਾਫ਼ ਜਾ ਕੇ ਮਸਕ ਬਹੁਤ ਵੱਡੀ ਗਲਤੀ ਕਰ ਰਹੇ ਹਨ। ਉਂਝ ਵੈਂਸ ਨੇ ਮਸਕ ਦੇ ਤਿੱਖੇ ਹਮਲਿਆਂ ਨੂੰ ਅਣਗੌਲਿਆ ਕਰਨ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਉਹ ਇਕ ਭਾਵੁਕ ਇਨਸਾਨ ਹੈ ਜੋ ਨਿਰਾਸ਼ ਹੋ ਗਿਆ ਹੈ। ਵੈਂਸ ਨੇ ਕਿਹਾ, ‘‘ਮੈਨੂੰ ਆਸ ਹੈ ਕਿ ਐਲਨ ਟੀਮ ’ਚ ਵਾਪਸ ਆ ਜਾਵੇਗਾ। ਹਾਲੇ ਸ਼ਾਇਦ ਇਹ ਸੰਭਵ ਨਹੀਂ ਹੈ ਕਿਉਂਕਿ ਉਸ ਨੇ ਹਮਲਾਵਰ ਰੁਖ ਅਪਣਾਇਆ ਹੋਇਆ ਹੈ।ਵੈਂਸ ਤੋਂ ਇਲਾਵਾ ਰਿਪਬਲਿਕਨ ਪਾਰਟੀ ਦੇ ਕਈ ਹੋਰ ਆਗੂਆਂ ਨੇ ਵੀ ਟਰੰਪ ਅਤੇ ਮਸਕ ਨੂੰ ਆਪਣੇ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ।

Share This Article
Leave a Comment

Leave a Reply