Israel ਤੋਂ ਆਧੁਨਿਕ Machine guns ਦੀ ਪਹਿਲੀ ਖੇਪ ਭਾਰਤ ਪਹੁੰਚੀ

News Online
1 Min Read

ਆਪਣਾ ਪੰਜਾਬ ਮੀਡੀਆ : ‘ਲਾਈਟ ਮਸ਼ੀਨ ਗਨ’ (ਐਲ.ਐਮ.ਜੀ.) ਦਾ ਨਿਰਮਾਣ ਕਰਨ ਵਾਲੀ ਇਜ਼ਰਾਈਲ ਦੀ ਇੱਕ ਪ੍ਰਮੁੱਖ ਕੰਪਨੀ ਨੇ ‘ਮੇਕ ਇਨ ਇੰਡੀਆ’ ਪਹਿਲ ਤਹਿਤ ਭਾਰਤ ਨੂੰ ਤਕਨਾਲੋਜੀ ਟਰਾਂਸਫਰ ਦੇ ਨਾਲ ਹਲਕੀਆਂ ਮਸ਼ੀਨ ਗਨਾਂ ਦੀ ਪਹਿਲੀ ਖੇਪ ਦੀ ਸਪਲਾਈ ਕੀਤੀ ਹੈ। ‘ਇਜ਼ਰਾਈਲ ਵੈਪਨਜ਼ ਇੰਡਸਟਰੀਜ਼’ (ਆਈ.ਡਬਲਯੂ.ਆਈ.) ਨੇ ਇੱਕ ਬਿਆਨ ਵਿੱਚ ਕਿਹਾ ਕਿ 41,000 ਇਕਾਈਆਂ (ਲਾਈਟ ਮਸ਼ੀਨ ਗਨ) ਦੇ ਇੱਕ ਵੱਡੇ ਇਕਰਾਰਨਾਮੇ ਤਹਿਤ ਪਿਛਲੇ ਹਫਤੇ 2,000 ਨੇਗੇਵ (7.62×51) ਐਲ.ਐਮ.ਜੀ. ਦੀ ਪਹਿਲੀ ਖੇਪ ਸਪਲਾਈ ਕੀਤੀ ਗਈ ਸੀ ਅਤੇ ਇਸ ਸਾਲ ਦੇ ਅੰਤ ਵਿੱਚ 4,000 ਹੋਰ ਹਲਕੀਆਂ ਮਸ਼ੀਨ ਗਨਾਂ ਦੀ ਸਪਲਾਈ ਤੈਅ ਹੈ।

ਇਹ ਸਪਲਾਈ ਆਈ.ਡਬਲਯੂ.ਆਈ. ਅਤੇ ਅਡਾਨੀ ਗਰੁੱਪ ਦੇ ਸਹਿਯੋਗ ਨਾਲ ‘ਪੀ.ਐਲ.ਆਰ. ਸਿਸਟਮਜ਼’ ਵੱਲੋਂ ਕੀਤੀ ਗਈ ਹੈ ਜੋ ਭਾਰਤ ਵਿੱਚ ਛੋਟੇ ਹਥਿਆਰ ਅਤੇ ਗੋਲਾ-ਬਾਰੂਦ ਦਾ ਨਿਰਮਾਣ ਕਰਨ ਵਾਲੀ ਪਹਿਲੀ ਨਿੱਜੀ ਕੰਪਨੀ ਹੈ। ਕੰਪਨੀ ਨੇ ਕਿਹਾ, “ਇਹ ਪ੍ਰਾਪਤੀ ਭਾਰਤ ਦੀ ‘ਮੇਕ ਇਨ ਇੰਡੀਆ’ ਪਹਿਲ ਦੇ ਤਹਿਤ ਤਕਨਾਲੋਜੀ ਟਰਾਂਸਫਰ ਪ੍ਰਕਿਰਿਆ ਦੇ ਸਫਲਤਾਪੂਰਵਕ ਮੁਕੰਮਲ ਹੋਣ ਤੋਂ ਬਾਅਦ ਹਾਸਲ ਹੋਈ ਹੈ। ਇਹ ਇਕਰਾਰਨਾਮੇ ਵਿੱਚ ਤੈਅ ਕੀਤੀ ਗਈ ਸਮਾਂ-ਸਾਰਣੀ ਅਤੇ ਗੁਣਵੱਤਾ ਦੇ ਮਿਆਰਾਂ ਅਨੁਸਾਰ ਉੱਨਤ ਪ੍ਰਣਾਲੀਆਂ ਦੀ ਸਪਲਾਈ ਕਰਨ ਦੀ ਆਈ.ਡਬਲਯੂ.ਆਈ. ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

Share This Article
Leave a Comment

Leave a Reply