ਸਾਬਕਾ ਲਿਬਰਲ ਐਮਪੀ ਕ੍ਰਿਸਟੀਆ ਫਰੀਲੈਂਡ ਨੇ ਕੀਤੀ ਸੀ ਇਲੈਕਸ਼ਨ ਐਕਟ ਦੀ ਉਲੰਘਣਾ

News Online
1 Min Read

ਆਪਣਾ ਪੰਜਾਬ ਮੀਡੀਆ : ਕਮਿਸ਼ਨਰ ਆਫ ਕੈਨੇਡਾ ਇਲੈਕਸ਼ਨਜ਼ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਾਬਕਾ ਲਿਬਰਲ ਐਮਪੀ ਕ੍ਰਿਸਟੀਆ ਫਰੀਲੈਂਡ ਨੇ ਅਣਜਾਣੇ ਵਿੱਚ ਇਲੈਕਸ਼ਨਜ਼ ਐਕਟ ਦੀ ਉਲੰਘਣਾ ਕੀਤੀ ਸੀ। ਸਰਕਾਰ ਵੱਲੋਂ ਆਯੋਜਿਤ ਦੋ ਪ੍ਰੈੱਸ ਕਾਨਫਰੰਸਾਂ ਵਿੱਚ ਫਰੀਲੈਂਡ ਨੇ 2024 ਵਿੱਚ ਹੋਣ ਵਾਲੀਆਂ ਟੋਰਾਂਟੋ ਜਿ਼ਮਨੀ ਚੋਣਾਂ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਸਨ।

ਕਮਿਸ਼ਨਰ ਆਫਿਸ ਵੱਲੋਂ ਸ਼ੁੱਕਰਵਾਰ ਨੂੰ ਛਪੀ ਇੱਕ ਰਿਪੋਰਟ ਵਿੱਚ ਆਖਿਆ ਗਿਆ ਕਿ ਨਿਯਮਾਂ ਅਨੁਸਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਨਾਲ ਕਿਸੇ ਉਮੀਦਵਾਰ ਦੀ ਮਦਦ ਹੋ ਸਕਦੀ ਹੈ। ਸਰਕਾਰ ਦੀਆਂ ਦੋ ਬਜਟ ਸਬੰਧੀ ਨਿਊਜ਼ ਕਾਨਫਰੰਸਾਂ ਵਿੱਚ ਉਨ੍ਹਾਂ ਤੋਂ ਸੇਂਟ ਪਾਲ ਦੀ ਲਿਬਰਲ ਉਮੀਦਵਾਰ ਲੈਜ਼ਲੀ ਚਰਚ ਬਾਰੇ ਪੁੱਛਿਆ ਗਿਆ ਸੀ।

ਦੋਵਾਂ ਨਿਊਜ਼ ਕਾਨਫਰੰਸਾਂ ਵਿੱਚ ਚਰਚ ਮੌਜੂਦ ਨਹੀਂ ਸੀ ਪਰ ਫਰੀਲੈਂਡ ਨੇ ਚਰਚ ਨੂੰ ਆਪਣਾਂ ਸਮਰਥਨ ਦੇਣ ਦੀ ਗੱਲ ਆਖੀ ਸੀ। ਇਸ ਨੂੰ ਕੈਨੇਡਾ ਸਰਕਾਰ ਵੱਲੋਂ ਕਿਸੇ ਉਮੀਦਵਾਰ ਦੀ ਕੈਂਪੇਨ ਵਿੱਚ ਪਾਏ ਯੋਗਦਾਨ ਵਜੋਂ ਵੇਖਿਆ ਜਾ ਰਿਹਾ ਹੈ। ਫਰੀਲੈਂਡ ਇਸ ਗੱਲ ਤੋਂ ਜਾਣੂ ਨਹੀਂ ਸੀ ਕਿ ਉਸ ਦੀਆਂ ਅਜਿਹੀਆਂ ਟਿੱਪਣੀਆਂ ਕਾਰਨ ਇਲੈਕਸ਼ਨਜ਼ ਐਕਟ ਦੀ ਉਲੰਘਣਾ ਹੋਈ ਹੈ।

Share This Article
Leave a Comment

Leave a Reply