ਟੋਰਾਂਟੋ ਦੇ ਨਵੇਂ ਕਨਵੈਨਸ਼ਨ ਸੈਂਟਰ ਲਈ ਥਾਂ ਦਾ ਜਲਦ ਐਲਾਨ ਕਰਾਂਗੇ : ਡੱਗ  ਫੋਰਡ

News Online
1 Min Read

ਆਪਣਾ ਪੰਜਾਬ ਮੀਡੀਆ :  ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਪੁਰਾਣੇ ਕਨਵੈਨਸ਼ਨ ਸੈਂਟਰ ਦੀ ਥਾਂ ਟੋਰਾਂਟੋ ਨੂੰ ਜਲਦ ਹੀ ਨਵਾਂ ਤੇ ਆਧੁਨਿਕ ਕਨਵੈਨਸ਼ਨ ਸੈਂਟਰ ਮਿਲਣ ਵਾਲਾ ਹੈ। ਸੋਮਵਾਰ ਨੂੰ ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਉੱਤੇ ਐਲਾਨ ਕਰਦਿਆਂ ਫੋਰਡ ਨੇ ਆਖਿਆ ਕਿ ਅਸੀਂ ਦੋ ਮਿਲੀਅਨ ਸਕੁਏਅਰ ਫੁੱਟ ਵਿੱਚ ਵਰਲਡ ਕਲਾਸ ਕਨਵੈਨਸ਼ਨ ਸੈਂਟਰ ਤਿਆਰ ਕਰਨ ਜਾ ਰਹੇ ਹਾਂ।ਫੋਰਡ ਨੇ ਇਹ ਨਹੀਂ ਦੱਸਿਆ ਕਿ ਇਹ ਨਵੀਂ ਸਪੇਸ ਕਿੱਥੇ ਸਥਿਤ ਹੋਵੇਗੀ ਪਰ ਉਨ੍ਹਾਂ ਆਖਿਆ ਕਿ ਇਹ ਮੌਜੂਦਾ ਮੈਟਰੋ ਟੋਰਾਂਟੋ ਕਨਵੈਨਸ਼ਨ ਸੈਂਟਰ ਵਾਲੀ ਥਾਂ ਉੱਤੇ ਨਹੀਂ ਹੋਵੇਗਾ।

Share This Article
Leave a Comment

Leave a Reply