Congo and Uganda ’ਚ Ebola ਕਾਰਨ ਆਲਮੀ ਐਮਰਜੈਂਸੀ ਐਲਾਨੀ

News Online
1 Min Read

ਆਪਣਾ ਪੰਜਾਬ ਮੀਡੀਆ : ਵਿਸ਼ਵ ਸਿਹਤ ਸੰਸਥਾ (ਡਬਲਿਊ ਐੱਚ ਓ) ਦੇ ਡਾਇਰੈਕਟਰ ਜਨਰਲ ਟੈਡਰੋਸ ਅਡੌਨਮ ਗੀਬਰੇਜ਼ਸ ਨੇ ਅੱਜ ਅਫਰੀਕੀ ਮੁਲਕ ਕਾਂਗੋ ਅਤੇ ਗੁਆਂਢੀ ਦੇਸ਼ ਯੂਗਾਂਡਾ ਵਿੱਚ ਇਬੋਲਾ ਬਿਮਾਰੀ ਫੈਲਣ ਨੂੰ ਕੌਮਾਂਤਰੀ ਚਿੰਤਾ ਵਾਲੀ ਜਨਤਕ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ। ਇਹ ਫ਼ੈਸਲਾ 300 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਉਣ ਅਤੇ 88 ਮੌਤਾਂ ਹੋਣ ਤੋਂ ਬਾਅਦ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਪਾਈ ਪੋਸਟ ਵਿੱਚ, ਵਿਸ਼ਵ ਸਿਹਤ ਸੰਸਥਾ ਨੇ ਕਿਹਾ ਕਿ ਇਹ ਪ੍ਰਕੋਪ ਕੋਵਿਡ-19 ਮਹਾਮਾਰੀ ਵਾਂਗ ਆਲਮੀ ਮਹਾਮਾਰੀ ਐਮਰਜੈਂਸੀ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਅਤੇ ਉਨ੍ਹਾਂ ਕੌਮਾਂਤਰੀ ਸਰਹੱਦਾਂ ਨੂੰ ਬੰਦ ਨਾ ਕਰਨ ਦੀ ਸਲਾਹ ਦਿੱਤੀ ਹੈ। ਡਬਲਿਊ ਐੱਚ ਓ ਨੇ ਦੱਸਿਆ ਕਿ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿੱਚ ਵੀ ਲੈਬਾਰਟਰੀ ਵੱਲੋਂ ਤਸਦੀਕਸ਼ੁਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਪੂਰਬੀ ਸੂਬੇ ਇਤੂਰੀ ਵਿੱਚ ਇਸ ਬਿਮਾਰੀ ਦੇ ਮੁੱਖ ਕੇਂਦਰ ਤੋਂ ਲਗਪਗ 1,000 ਕਿਲੋਮੀਟਰ ਦੂਰ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਬਿਮਾਰੀ ਹੋਰ ਵੱਡੇ ਪੱਧਰ ’ਤੇ ਫੈਲ ਸਕਦੀ ਹੈ।

Share This Article
Leave a Comment

Leave a Reply