ਸਰਹੱਦ ਲਹੂ-ਲੁਹਾਣ ਰਹੀ ਤਾਂ ਭਾਰਤ ਨਾਲ ਰਿਸ਼ਤੇ ਸੁਧਰਨਾ ਔਖਾ : ਬੰਗਲਾਦੇਸ਼

News Online
2 Min Read

ਆਪਣਾ ਪੰਜਾਬ ਮੀਡੀਆ : ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਇੱਕ ਸੀਨੀਅਰ ਸਲਾਹਕਾਰ ਨੇ ਐਤਵਾਰ ਨੂੰ ਕਿਹਾ ਕਿ ਢਾਕਾ ਨਵੀਂ ਦਿੱਲੀ ਨਾਲ “ਦੋਸਤਾਨਾ ਸਬੰਧ” ਚਾਹੁੰਦਾ ਹੈ, ਜਦੋਂ ਕਿ ਉਨ੍ਹਾਂ ਨੇ ਪਿਛਲੇ ਹਫਤੇ ਭਾਰਤ ਨਾਲ ਲੱਗਦੀ ਸਰਹੱਦ ‘ਤੇ ਦੋ ਬੰਗਲਾਦੇਸ਼ੀ ਨਾਗਰਿਕਾਂ ਦੀ ਹੱਤਿਆ ‘ਤੇ ਚਿੰਤਾ ਪ੍ਰਗਟਾਈ।

ਸ਼ੁੱਕਰਵਾਰ ਰਾਤ ਨੂੰ ਤ੍ਰਿਪੁਰਾ ਦੇ ਸਿਪਾਹੀਜਾਲਾ ਜ਼ਿਲ੍ਹੇ ਵਿੱਚ ਸੀਮਾ ਸੁਰੱਖਿਆ ਬਲ (BSF) ਵੱਲੋਂ ਦੋ ਸ਼ੱਕੀ ਬੰਗਲਾਦੇਸ਼ੀ ਤਸਕਰਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਤੋਂ ਬਾਅਦ ਬੀ ਐੱਸ ਐਫ ਅਤੇ ਬਾਰਡਰ ਗਾਰਡਸ ਬੰਗਲਾਦੇਸ਼ (BGB) ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਮਲਾਸਾਗਰ ਬੀ ਓ ਪੀ ਰਾਹੀਂ ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ।ਪ੍ਰਧਾਨ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਰੂਹੁਲ ਕਬੀਰ ਰਿਜ਼ਵੀ ਨੇ ਐਤਵਾਰ ਨੂੰ ਕਿਹਾ, “ਅਸੀਂ ਦੋਸਤਾਨਾ ਸਬੰਧ ਚਾਹੁੰਦੇ ਹਾਂ, ਪਰ ਜੇਕਰ ਸਰਹੱਦ ਵਾਰ-ਵਾਰ ਲਹੂ-ਲੁਹਾਣ ਹੁੰਦੀ ਰਹੀ ਤਾਂ ਚੰਗੇ ਸਬੰਧ ਕਾਇਮ ਨਹੀਂ ਰੱਖੇ ਜਾ ਸਕਦੇ।”ਰਿਜ਼ਵੀ ਨੇ ਡਿਪਲੋਮਾ ਇੰਜੀਨੀਅਰਾਂ ਦੀ ਕੌਮੀ ਕਨਵੈਨਸ਼ਨ ਵਿੱਚ ਆਪਣੇ ਸੰਬੋਧਨ ਦੌਰਾਨ ਦੋ ਸ਼ੱਕੀ ਤਸਕਰਾਂ ਦੀ ਹੱਤਿਆ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਕੱਲ੍ਹ ਵੀ ਬ੍ਰਾਹਮਣਬਾਰੀਆ ਸਰਹੱਦ ‘ਤੇ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।”

ਰਿਜ਼ਵੀ, ਜੋ ਕਿ ਸੱਤਾਧਾਰੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਸੀਨੀਅਰ ਆਗੂ ਵੀ ਹਨ, ਨੇ ਕਿਹਾ ਕਿ ਭਾਰਤ ਦੇ ਆਮ ਲੋਕ ਵੀ ਸਰਹੱਦ ‘ਤੇ ਅਜਿਹੀਆਂ ਘਟਨਾਵਾਂ ਹੁੰਦੀਆਂ ਨਹੀਂ ਦੇਖਣਾ ਚਾਹੁੰਦੇ। ਭਾਰਤ ਵਿੱਚ ਹਾਲ ਹੀ ‘ਚ ਹੋਈਆਂ ਸੂਬਾ ਚੋਣਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਕਰਨਾ ਭਾਰਤ ਦੇ ਲੋਕਾਂ ਦਾ “ਆਪਣਾ ਨਿੱਜੀ (ਅੰਦਰੂਨੀ) ਮਾਮਲਾ” ਹੈ।

Share This Article
Leave a Comment

Leave a Reply