Congress ‘ਪਰਜੀਵੀ’ ਪਾਰਟੀ ਬਣ ਚੁੱਕੀ ਹੈ: ਮੋਦੀ

News Online
2 Min Read

ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਕਰਨਾਟਕ ਵਿੱਚ ਅੰਦਰੂਨੀ ਸੱਤਾ ਦੇ ਸੰਘਰਸ਼ ਕਾਰਨ ਉਹ ਸੁਸ਼ਾਸਨ ਦੇਣ ਵਿੱਚ ਅਸਫਲ ਰਹੀ ਹੈ ਅਤੇ ਉਸ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅੱਜ ‘ਪਰਜੀਵੀ ਪਾਰਟੀ’ ਬਣ ਚੁੱਕੀ ਹੈ।

ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿੱਚ ਪਾਰਟੀ ਦੀਆਂ ਹਾਲੀਆ ਚੋਣ ਜਿੱਤਾਂ ਵੱਲ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਵਿੱਚ ਭਾਜਪਾ ਦੇ ਵਧਦੇ ਸਿਆਸੀ ਪ੍ਰਭਾਵ ਦਰਮਿਆਨ ਬੰਗਲੂਰੂ ਤੋਂ ਭਗਵਾਂ ਸੂਰਜ ਉੱਗ ਰਿਹਾ ਹੈ। ਇੱਥੇ ਭਾਜਪਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਪਿਛਲੇ ਤਿੰਨ ਸਾਲਾਂ ਤੋਂ ਕਰਨਾਟਕ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਬਜਾਏ, ਸਰਕਾਰ ਦਾ ਜ਼ਿਆਦਾਤਰ ਸਮਾਂ ਅੰਦਰੂਨੀ ਕਲੇਸ਼ ਸੁਲਝਾਉਣ ਵਿੱਚ ਲੰਘਿਆ ਹੈ।

ਕਾਂਗਰਸ ਸਰਕਾਰ ਲੀਡਰਸ਼ਿਪ ਅਤੇ ਸੱਤਾ ਦੀ ਵੰਡ ਦੇ ਪ੍ਰਬੰਧਾਂ ਨੂੰ ਲੈ ਕੇ ਅਨਿਸ਼ਚਿਤਤਾ ਵਿੱਚ ਘਿਰੀ ਹੋਈ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਸਰਕਾਰਾਂ ਨੂੰ ਕੁਝ ਹੀ ਮਹੀਨਿਆਂ ਵਿੱਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਪਾਰਟੀ ਕੋਲ ਸ਼ਾਸਨ ਦਾ ਕੋਈ ਏਜੰਡਾ ਹੀ ਨਹੀਂ ਹੈ। ਇਹ ਇਸ ਲਈ ਹੈ ਕਿਉਂਕਿ ਕਾਂਗਰਸ ਸਿਰਫ਼ ਲੋਕਾਂ ਨਾਲ ਧੋਖਾ ਕਰਨਾ ਜਾਣਦੀ ਹੈ। ਉਹ ਖ਼ੁਦ ਵੀ ਝੂਠੇ ਹਨ ਅਤੇ ਉਨ੍ਹਾਂ ਦੀਆਂ ਗਾਰੰਟੀਆਂ ਵੀ ਝੂਠੀਆਂ ਹਨ। ਕਾਂਗਰਸ ਦੀ ਸੱਤਾ ਦੀ ਕਿਤਾਬ ਵਿੱਚ ਸੁਸ਼ਾਸਨ ਦਾ ਕੋਈ ਅਧਿਆਏ ਨਹੀਂ ਹੈ।

Share This Article
Leave a Comment

Leave a Reply