New Zealand mosque firing ਕੇਸ ’ਚ ਹਮਲਾਵਰ ਦੀ ਅਪੀਲ ਰੱਦ

News Online
2 Min Read

ਆਪਣਾ ਪੰਜਾਬ ਮੀਡੀਆ : ਤਿੰਨ ਜੱਜਾਂ ਦੇ ਬੈਂਚ ਨੇ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਵਿੱਚ ਗੋਲੀਆਂ ਚਲਾ ਕੇ 51 ਮੁਸਲਮਾਨਾਂ ਦੀ ਹੱਤਿਆ ਕਰਨ ਵਾਲੇ ਗੋਰੇ ਕੱਟੜਵਾਦੀ ਬਰੈਂਟਨ ਟੈਰੇਂਟ ਵੱਲੋਂ ਦਾਇਰ ਅਪੀਲ ਰੱਦ ਕਰ ਦਿੱਤੀ ਹੈ। ਬੈਂਚ ਨੇ ਟੈਰੇਂਟ ਦੇ ਇਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਕਿ ਜੇਲ੍ਹ ਦੇ ਸਖ਼ਤ ਹਾਲਾਤ ਕਰ ਕੇ ਉਸ ਨੂੰ ਅਤਿਵਾਦ, ਹੱਤਿਆ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਬਿਨਾਂ ਇੱਛਾ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ।

ਬੈਂਚ ਨੇ ਲਿਖਿਆ ਕਿ ਆਪਣੀਆਂ ਦੋਸ਼ੀ ਦਲੀਲਾਂ ਨੂੰ ਵਾਪਸ ਲੈਣ ਅਤੇ ਮੁਕੱਦਮੇ ਦੀ ਮੰਗ ਕਰਨ ਦੀ ਉਸ ਦੀ ਕੋਸ਼ਿਸ਼ ‘ਪੂਰੀ ਤਰ੍ਹਾਂ ਬੇਬੁਨਿਆਦ’ ਹੈ। ਆਸਟਰੇਲੀਅਨ ਮੂਲ ਦੇ ਟੈਰੇਂਟ ਨੇ ਮਾਰਚ 2019 ਵਿੱਚ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ’ਚ ਫਾਇਰਿੰਗ ਕਰਦਿਆਂ 51 ਅਕੀਦਤਮੰਦਾਂ ਨੂੰ ਮਾਰ ਮੁਕਾਇਆ ਸੀ।ਅਤੇ ਇਨ੍ਹਾਂ ਸਿੱਖ ਪਰਿਵਾਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਤਹਿਰਾਨ ਦਾ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ ਇਰਾਨ ਦੇ ਸਭ ਤੋਂ ਪੁਰਾਣੇ ਗੁਰਦੁਆਰਿਆਂ ਵਿੱਚੋਂ ਇੱਕ ਹੈ ਅਤੇ ਹਾਲ ਹੀ ਵਿੱਚ ਇੱਥੇ ਵਿਸਾਖੀ ਮਨਾਏ ਜਾਣ ਕਾਰਨ ਇਹ ਚਰਚਾ ਵਿੱਚ ਰਿਹਾ ਸੀ। ਜੰਗ ਦੇ ਹਾਲਾਤ ਦੇ ਬਾਵਜੂਦ, ਤਹਿਰਾਨ ਦੇ ਸਿੱਖਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਇਹ ਤਿਉਹਾਰ ਮਨਾਇਆ, ਜਿਸ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਸ਼ਬਦ ਕੀਰਤਨ ਹੋਇਆ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਬਦਲਣ ਦੀ ਰਸਮ ਵੀ ਨਿਭਾਈ ਗਈ।

ਇਹ ਗੁਰਦੁਆਰਾ ਇਤਿਹਾਸਕ ਪੱਖੋਂ ਵੀ ਕਾਫੀ ਅਹਿਮ ਹੈ। ਸਾਲ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਇਰਾਨ ਯਾਤਰਾ ਦੌਰਾਨ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਸਨ। 15 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਇਰਾਨ ਯਾਤਰਾ ਸੀ, ਜਿਸ ਦੌਰਾਨ ਉਨ੍ਹਾਂ ਨੇ ਇਸ ਪਵਿੱਤਰ ਅਸਥਾਨ ‘ਤੇ ਹਾਜ਼ਰੀ ਭਰੀ ਸੀ।

Share This Article
Leave a Comment

Leave a Reply