ਅਮਰੀਕਾ–ਇਰਾਨ ਗੱਲਬਾਤ ਰਹੀ ਬੇਨਤੀਜਾ, ਜੰਗਬੰਦੀ ਸੰਕਟ ‘ਚ

News Online
2 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਅਤੇ ਇਰਾਨ ਵਿਚਕਾਰ ਹੋਈ ਜੰਗਬੰਦੀ ਸਬੰਧੀ ਗੱਲਬਾਤ ਐਤਵਾਰ ਨੂੰ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਈ। ਜਿਸ ਨਾਲ 14 ਦਿਨਾਂ ਦੀ ਜੰਗਬੰਦੀ ਹੁਣ ਖਤਰੇ ਹੇਠ ਆ ਗਈ ਹੈ। ਇਹ ਜੰਗਬੰਦੀ 22 ਅਪ੍ਰੈਲ ਨੂੰ ਖਤਮ ਹੋਣੀ ਹੈ। ਅਮਰੀਕਾ ਵੱਲੋਂ ਕਿਹਾ ਗਿਆ ਕਿ ਇਰਾਨ ਨੇ ਨਿਊਕਲੀਅਰ ਹਥਿਆਰਾਂ ਦਾ ਨਿਰਮਾਣ ਛੱਡਣ ਬਾਰੇ ਕੋਈ ਪੱਕੀ ਵਚਨਬੱਧਤਾ ਨਹੀਂ ਦਿੱਤੀ। ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਕਿ ਵਾਸ਼ਿੰਗਟਨ ਨੂੰ ਇਹ ਯਕੀਨ ਚਾਹੀਦਾ ਹੈ ਕਿ ਇਰਾਨ ਨਾ ਤਾਂ ਨਿਊਕਲੀਅਰ ਹਥਿਆਰ ਬਣਾਏਗਾ ਅਤੇ ਨਾ ਹੀ ਉਹ ਸਮਰੱਥਾ ਵਿਕਸਿਤ ਕਰੇਗਾ।

ਦੂਜੇ ਪਾਸੇ, ਇਰਾਨ ਦੇ ਸੰਸਦ ਦੇ ਸਪੀਕਰ ਮੁਹੰਮਦ ਬਾਘਰ ਕਾਲੀਬਫ ਨੇ ਗੱਲਬਾਤ ਦੇ ਟੁੱਟਣ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਹੁਣ ਫੈਸਲਾ ਅਮਰੀਕਾ ਨੂੰ ਕਰਨਾ ਹੈ ਕਿ ਉਹ ਭਰੋਸਾ ਜਿੱਤ ਸਕਦਾ ਹੈ ਜਾਂ ਨਹੀਂ। ਇਹ ਗੱਲਬਾਤ ਲਗਭਗ 21 ਘੰਟੇ ਚੱਲੀ ਅਤੇ ਇਸ ਵਿੱਚ ਪਾਕਿਸਤਾਨ ਨੇ ਵਿਚੋਲਗੀ ਕੀਤੀ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਦੋਵਾਂ ਦੇਸ਼ਾਂ ਨੂੰ ਜੰਗਬੰਦੀ ਕਾਇਮ ਰੱਖਣ ਅਤੇ ਗੱਲਬਾਤ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਫਰਵਰੀ ਵਿੱਚ ਸ਼ੁਰੂ ਹੋਏ ਟਕਰਾਅ ਤੋਂ ਬਾਅਦ ਮੱਧ-ਪੂਰਬ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਤੇਲ ਸਪਲਾਈ ‘ਤੇ ਵੀ ਗੰਭੀਰ ਅਸਰ ਪਿਆ ਹੈ। ਹਾਲਾਂਕਿ ਗੱਲਬਾਤ ਨਾਕਾਮ ਰਹੀ, ਇਰਾਨ ਨੇ ਸੰਕੇਤ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਮੁੜ ਸੰਵਾਦ ਲਈ ਤਿਆਰ ਹੈ।

Share This Article
Leave a Comment

Leave a Reply