ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਆਸਟਰੇਲੀਆ ਨਾਲ ਸਬੰਧਾਂ ਦੀ ਮਜਬੂਤੀ ’ਤੇ ਜ਼ੋਰ

News Online
2 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਸਟਰੇਲੀਆ ਨਾਲ ਆਪਣੇ ਆਰਥਿਕ ਤੇ ਹੋਰ ਸਾਂਝਾਂ ਮਜਬੂਤ ਕੀਤੇ ਜਾਣ ’ਤੇ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਅਤੇ ਆਸਟਰੇਲੀਆ ਦੋਸਤਾਂ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਸਾਂਝੇ ਇਤਿਹਾਸ, ਕਦਰਾਂ-ਕੀਮਤਾਂ ਅਤੇ ਸੱਭਿਆਚਾਰਾਂ ਵਿੱਚ ਇੱਕੋ ਜਿਹੇ ਹੋਣ ਕਰਕੇ ਪਰਿਵਾਰ ਵਾਂਗ ਹਨ।

ਉਨ੍ਹਾਂ ਕਿਹਾ ਕਿ ਕੈਨੇਡਾ ਵਿਦੇਸ਼ਾਂ ਵਿੱਚ ਨਵੀਆਂ ਭਾਈਵਾਲੀਆਂ ਅਤੇ ਗੱਠਜੋੜ ਬਣਾ ਰਿਹਾ ਹੈ ਅਤੇ ਆਸਟਰੇਲੀਆਂ ਇਸ ਮਿਸ਼ਨ ਵਿੱਚ ਕੁਦਰਤੀ ਭਾਈਵਾਲ ਹੈ। ਉਨ੍ਹਾਂ ਭਰੋਸੇ ਨਾਲ ਕਿਹਾ ਕਿ ਇਨ੍ਹਾਂ ਯਤਨਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਅਸੀਂ ਊਰਜਾ, ਮਹੱਤਵਪੂਰਨ ਖਣਿਜਾਂ, ਨਿਵੇਸ਼, ਰੱਖਿਆ ਅਤੇ ਏਆਈ ਰਾਹੀਂ ਇੱਕਜੁੱਟ ਹੋਕੇ ਕੰਮ ਕਰਦਿਆਂ ਆਪਣੇ ਲੋਕਾਂ ਲਈ ਹੋਰ ਮੌਕੇ ਪੈਦਾ ਕਰਾਂਗੇ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਇਸ ਮੁੱਦੇ ’ਤੇ ਜ਼ੋਰ ਦੇ ਕੇ ਚੱਲ ਰਹੀ ਹੈ ਕਿ ਤੇਜੀ ਨਾਲ ਬਦਲ ਰਹੇ ਆਲਮੀ ਹਾਲਾਤਾਂ ਵਿੱਚ ਅਸੀਂ ਕਿਸ ਗੱਲ ਨੂੰ ਆਪਣੇ ਕੰਟਰੋਲ ਹੇਠ ਰੱਖ ਸਕਦੇ ਹਾਂ।

ਇਸ ਦੌਰੇ ਦੌਰਾਨ ਇੱਕ ਅਹਿਮ ਕਦਮ ਚੁੱਕਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਕੈਨੇਡਿਆਈ ਪੈਨਸ਼ਨ ਫੰਡਾਂ ਅਤੇ ਆਸਟਰੇਲੀਆਈ ਸੇਵਾਮੁਕਤੀ (Superannuation) ਫੰਡਾਂ ਵਿਚਕਾਰ ਨਿਵੇਸ਼ ਸਹਿਯੋਗ ਵਧਾਉਣ ਲਈ ਇੱਕ ਸਮਝੌਤੇ ਪੱਤਰ ’ਤੇ ਹਸਤਾਖ਼ਰ ਕੀਤੇ ਹਨ। ਇਸ ਸਮਝੌਤੇ ਰਾਹੀਂ ਕੈਨੇਡਾ ਦਾ ਟੀਚਾ ਅਗਲੇ ਪੰਜ ਸਾਲਾਂ ਵਿੱਚ ਇੱਕ ਟ੍ਰਿਲੀਅਨ ਡਾਲਰ ਦਾ ਨਿਵੇਸ਼ ਜੁਟਾਉਣਾ ਹੈ। ਕਾਰਨੀ ਨੇ ਸਿਡਨੀ ਵਿੱਚ ਉਨ੍ਹਾਂ ਕਾਰੋਬਾਰੀ ਆਗੂਆਂ ਨਾਲ ਵੀ ਮੁਲਾਕਾਤ ਕੀਤੀ ਜੋ ਲਗਭਗ 7 ਟ੍ਰਿਲੀਅਨ ਡਾਲਰ ਦੀ ਪੂੰਜੀ ਦਾ ਪ੍ਰਬੰਧਨ ਕਰਦੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਵੱਡੇ ਪੱਧਰ ’ਤੇ ਆਰਥਿਕ ਸਥਿਰਤਾ ਅਤੇ ਖੁਸ਼ਹਾਲੀ ਆਉਣ ਦੀ ਉਮੀਦ ਹੈ।

Share This Article
Leave a Comment

Leave a Reply