ਆਪਣਾ ਪੰਜਾਬ ਮੀਡੀਆ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸੋਸ਼ਲ ਮੀਡੀਆ ’ਤੇ ਚੱਲ ਰਹੇ OSM ਪੋਰਟਲ ਹੈਕ ਹੋਣ ਦੇ ਦਾਵਿਆਂ ਨੂੰ ਖਾਰਜ ਕਰ ਦਿੱਤਾ ਹੈ। ਬੋਰਡ ਨੇ ਸਪਸ਼ਟ ਕੀਤਾ ਕਿ ਜਿਸ ਵੈੱਬਸਾਈਟ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਸਿਰਫ਼ ਇੱਕ ਟੈਸਟਿੰਗ ਪੋਰਟਲ ਹੈ ਅਤੇ ਇਸ ਦਾ ਅਸਲ ਮੁਲਾਂਕਣ ਸਿਸਟਮ ਨਾਲ ਕੋਈ ਲੈਣਾ-ਦੇਣਾ ਨਹੀਂ।
CBSE ਨੇ ਕਿਹਾ ਕਿ ਉੱਤਰ-ਪੱਤਰੀਆਂ ਦੀ ਜਾਂਚ ਲਈ ਵਰਤੇ ਜਾਣ ਵਾਲੇ ਅਸਲ OSM ਪੋਰਟਲ ਦਾ URL ਵੱਖਰਾ ਹੈ ਅਤੇ ਉਸ ਵਿੱਚ ਕੋਈ ਸੁਰੱਖਿਆ ਖਾਮੀ ਨਹੀਂ ਮਿਲੀ। ਬੋਰਡ ਮੁਤਾਬਕ ਟੈਸਟਿੰਗ ਸਾਈਟ ’ਤੇ ਵਿਦਿਆਰਥੀਆਂ ਦੇ ਨੰਬਰ ਜਾਂ ਹੋਰ ਸੰਵੇਦਨਸ਼ੀਲ ਡਾਟਾ ਮੌਜੂਦ ਨਹੀਂ ਸੀ।ਬੋਰਡ ਨੇ ਭਰੋਸਾ ਦਿਵਾਇਆ ਕਿ ਉਸ ਦਾ ਮੁਲਾਂਕਣ ਅਤੇ ਨਤੀਜਾ ਪ੍ਰਣਾਲੀ ਪੂਰੀ ਤਰ੍ਹਾਂ ਸੁਰੱਖਿਅਤ ਹੈ।

