ਕੈਨੇਡਾ ਤੇ ਅਮਰੀਕਾ ਨੇ ਗ੍ਰੀਨਲੈਂਡ ਭੇਜੇ ਫੌਜੀ ਜਹਾਜ਼

News Online
1 Min Read

ਆਪਣਾ ਪੰਜਾਬ ਮੀਡੀਆ : ਨੌਰਥ ਅਮੈਰੀਕਨ ਐਰੋਸਪੇਸ ਡਿਫੈਂਸ ਕਮਾਂਡ (ਨੌਰਾਡ) ਦੇ ਜਹਾਜ਼ ਜਲਦ ਹੀ ਗ੍ਰੀਨਲੈਂਡ ਵਿੱਚ ਅਮਰੀਕੀ ਫੌਜੀ ਟਿਕਾਣੇ ਉੱਤੇ ਪਹੁੰਚ ਜਾਣਗੇ। ਆਰਗੇਨਾਈਜੇ਼ਸ਼ਨ ਨੇ ਸੋਮਵਾਰ ਨੂੰ ਦੱਸਿਆ ਕਿ ਅਜਿਹਾ ਚਿਰਾਂ ਤੋਂ ਉਲੀਕੀਆਂ ਗਈਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤਾ ਜਾ ਰਿਹਾ ਹੈ। ਐਰੋਸਪੇਸ ਮਾਨੀਟਰਿੰਗ ਤੇ ਡਿਫੈਂਸ ਲਈ ਅਮਰੀਕਾ ਤੇ ਕੈਨੇਡਾ ਦੀ ਸਾਂਝੀ ਮਿਲਟਰੀ ਆਰਗੇਲਾਈਜ਼ੇਸ਼ਨ ਨੌਰਾਡ ਦਾ ਇਹ ਐਲਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਡੈਨਮਾਰਕ ਦੀ ਇਸ ਟੈਰੇਟਰੀ ਉੱਤੇ ਕਬਜਾ ਕਰਨ ਦੀ ਕੀਤੀ ਮੰਗ ਕਾਰਨ ਵਧੇ ਤਣਾਅ ਦਰਮਿਆਨ ਆਇਆ ਹੈ। ਇਹ ਨਹੀਂ ਦੱਸਿਆ ਗਿਆ ਕਿ ਇਸ ਦੌਰਾਨ ਕਿਹੋ ਜਿਹੀਆਂ ਗਤੀਵਿਧੀਆਂ ਕੀਤੀਆਂ ਜਾਣਗੀਆਂ।

Share This Article
Leave a Comment

Leave a Reply