ਅਗਲੇ ਹਫਤੇ ਕੈਨੋਲਾ ਸੀਡ ਤੇ ਬੀਫ ਦੀ ਪਹਿਲੀ ਖੇਪ ਭੇਜੀ ਜਾਵੇਗੀ ਚੀਨ : ਮੈਕਡੌਨਲਡ

News Online
1 Min Read

ਆਪਣਾ ਪੰਜਾਬ ਮੀਡੀਆ : ਫੈਡਰਲ ਖੇਤੀਬਾੜੀ ਮੰਤਰੀ ਹੀਥ ਮੈਕਡੌਨਲਡ ਦਾ ਕਹਿਣਾ ਹੈ ਕਿ ਟੈਰਿਫਜ਼ ਘਟਾਉਣ ਲਈ ਬੀਜਿੰਗ ਨਾਲ ਕੀਤੇ ਗਏ ਸਮਝੌਤੇ ਤਹਿਤ ਕੈਨੇਡੀਅਨ ਕੈਨੋਲਾ ਤੇ ਬੀਫ ਜਲਦ ਹੀ ਚੀਨ ਨੂੰ ਇੰਪੋਰਟ ਕੀਤਾ ਜਾ ਰਿਹਾ ਹੈ। ਮੈਕਡੌਨਲਡ ਨੇ ਆਖਿਆ ਕਿ ਇੱਕ ਚੀਨੀ ਇੰਪੋਰਟਰ ਨੇ 60,000 ਮੀਟ੍ਰਿਕ ਟੰਨ ਕੈਨੋਲਾ ਦੇ ਬੀਜਾਂ ਦਾ ਆਰਡਰ ਦਿੱਤਾ ਹੈ ਤੇ ਅਗਲੇ ਹਫਤੇ ਕੈਨੇਡੀਅਨ ਕੰਪਨੀ ਬੀਫ ਦੀ ਪਹਿਲੀ ਖੇਪ ਚੀਨ ਭੇਜ ਰਹੀ ਹੈ। ਇਹ ਵੀ ਮੰਨਿਆਂ ਜਾ ਰਿਹਾ ਹੈ ਕਿ ਪਹਿਲੀ ਵਾਰੀ ਚੀਨ ਵੱਲੋਂ ਕੈਨੇਡੀਅਨ ਕੈਨੋਲਾ ਬੀਜਾਂ ਤੇ ਬੀਫ ਦੀ ਸਪਲਾਈ ਮੰਗਵਾਈ ਹੈ ਇਸ ਤੋਂ ਪਹਿਲਾਂ ਅਜਿਹੀਆਂ ਵਸਤਾਂ ਦੀ ਦਰਾਮਦ ਉੱਤੇ ਚੀਨ ਵੱਲੋਂ ਰੋਕ ਲਾਈ ਹੋਈ ਸੀ। ਕੈਨੇਡੀਅਨ ਕੈਨੋਲਾ ਤੇ ਚੀਨੀ ਇਲੈਕਟ੍ਰਿਕ ਵ੍ਹੀਕਲਜ਼ ਉੱਤੇ ਟੈਰਿਫ ਘਟਾਉਣ ਲਈ ਕੈਨੇਡਾ ਤੇ ਚੀਨ ਵੱਲੋਂ ਕੀਤੀ ਗਈ ਡੀਲ ਤੋਂ ਕੁੱਝ ਦਿਨਾਂ ਬਾਅਦ ਹੀ ਕਾਰੋਬਾਰ ਵਾਸਤੇ ਇਹ ਰਾਹ ਖੁੱਲ੍ਹ ਗਿਆ ਹੈ।


Share This Article
Leave a Comment

Leave a Reply