ਚੀਨ ਨੇ ਕੈਨੇਡਿਆਈ ਲੋਕਾਂ ਨੂੰ ਵੀਜ਼ੇ ਤੋਂ ਦਿੱਤੀ ਛੋਟ

News Online
2 Min Read

ਆਪਣਾ ਪੰਜਾਬ ਮੀਡੀਆ : ਵਪਾਰਕ ਸਮਝੌਤਿਆਂ ’ਤੇ ਨਿਕਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨ ਤੋਂ ਵੱਡਾ ਹੁੰਗਾਰਾ ਮਿਲਿਆ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਨਾਲ ਖੁੱਲੀ ਮੁਲਕਾਤ ਮੌਕੇ ਦੋਹਾਂ ਦੇਸ਼ਾਂ ਦੇ ਮੁਖੀਆਂ ਨੇ ਵਪਾਰਕ ਸਮਝੌਤਾ ਸਹੀਬੰਦ ਕੀਤਾ ਹੈ, ਜਿਸ ਤਹਿਤ ਕੈਨੇਡਾ ਨੇ ਚੀਨ ਤੋਂ ਆਉਂਦੀਆਂ ਬਿਜਲਈ ਕਾਰਾਂ ਉੱਤੇ ਟੈਰਿਫ 100 ਫੀਸਦ ਤੋਂ ਘਟਾ ਕੇ 6 ਫੀਸਦ ਕਰ ਦਿੱਤਾ ਹੈ।

ਚੀਨ ਨੇ ਕੈਨੇਡਾ ਤੋਂ ਦਰਾਮਦ ਵਸਤਾ ਉੱਤੇ ਟੈਰਿਫ 84 ਫੀਸਦ ਤੋਂ ਘਟਾ ਕੇ 15 ਫੀਸਦ ਕਰ ਦਿੱਤਾ ਹੈ। ਕੈਨੇਡਾ ਇਸ ਸਾਲ ਚੀਨ ਤੋਂ 49900 ਕਾਰਾਂ ਦਰਾਮਦ ਕਰੇਗਾ ਤੇ ਅਗਲੇ ਸਾਲਾਂ ਦੌਰਾਨ ਅੰਕੜਾ ਸੱਤਰ ਹਜ਼ਾਰ ਸਾਲਾਨਾ ਤੱਕ ਪਹੁੰਚ ਜਾਏਗਾ। ਟੈਰਿਫ ਛੋਟ ਕਾਰਣ ਚੀਨ ਤੋਂ ਆ ਕੇ ਕੈਨੇਡਾ ਵਿੱਚ 60-62 ਹਜ਼ਾਰ ਡਾਲਰ ਵਿੱਚ ਵਿਕਣ ਵਾਲੀ ਬਿਜਲਈ ਕਾਰ ਹੁਣ 35-36 ਹਜਾਰ ਡਾਲਰ ਵਿੱਚ ਮਿਲ ਸਕੇਗੀ। ਇਸੇ ਤਰ੍ਹਾਂ ਕੈਨੇਡਾ ਤੋਂ ਕਲੋਨਾ ਤੇਲ, ਉੱਚ ਮਿਆਰੀ ਲੱਕੜ, ਸਮੁੰਦਰੀ ਖਾਦ ਪਦਾਰਥ ਤੇ ਕੈਨੇਡਾ ਦੇ ਕਈ ਹੋਰ ਉਤਪਾਦ ਹੁਣ ਚੀਨ ਨੂੰ ਭੇਜੇ ਜਾਣਗੇ।

ਇਥੋਂ ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਚੀਨ ਨਾਲ ਹੋਏ ਸਮਝੌਤੇ ਨੇ ਕੈਨੇਡਾ ਲਈ ਬਰਾਮਦ ਦੇ ਦਰ ਖੋਲ੍ਹ ਦਿੱਤੇ ਹਨ। ਇਸ ਸਮਝੌਤੇ ਤੋਂ ਖੁਸ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਈ ਹੋਰ ਦੇਸ਼ਾਂ ਦੀ ਯਾਤਰਾ ਦਾ ਪ੍ਰੋਗਰਾਮ ਉਲੀਕ ਲਿਆ ਹੈ। ਉਨ੍ਵਾਂ ਵੱਡੀਆਂ ਉਮੀਦਾਂ ਨਾਲ ਕਤਰ ਦੇ ਮੁਖੀ ਨਾਲ ਗੱਲਬਾਤ ਸ਼ੁਰੂ ਕੀਤੀ ਹੈ। ਚੀਨ ਦੇ ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਕੈਨੇਡਿਆਈ ਲੋਕਾਂ ਨੂੰ ਚੀਨ ਆਉਣ ਲਈ ਹੁਣ ਵੀਜ਼ੇ ਦੀ ਲੋੜ ਨਹੀਂ ਹੋਏਗੀ।

Share This Article
Leave a Comment

Leave a Reply