ਅਮਰੀਕਾ ਦਾ ਦਾਅਵਾ: ਭਾਰਤ ਖੇਤੀਬਾੜੀ ਬਾਜ਼ਾਰ ਹੋਰ ਵੱਡੇ ਪੱਧਰ ’ਤੇ ਖੋਲ੍ਹੇਗਾ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਵ੍ਹਾਈਟ ਹਾਊਸ ਵੱਲੋਂ ਜਾਰੀ ਤਾਜ਼ਾ ਤੱਥ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਅੰਤਰਿਮ ਵਪਾਰ ਸਮਝੌਤੇ ਤਹਿਤ ਅਮਰੀਕੀ
ਖੇਤੀਬਾੜੀ ਉਤਪਾਦਾਂ ਲਈ ਆਪਣੇ ਬਾਜ਼ਾਰ ਨੂੰ ਸਾਂਝੇ ਭਾਰਤ-ਅਮਰੀਕਾ ਬਿਆਨ ਵਿੱਚ ਦਰਸਾਏ ਗਏ ਨਾਲੋਂ ਵੱਧ ਖੋਲ੍ਹੇਗਾ। ਤੱਥ ਪੱਤਰ ਮੁਤਾਬਕ, ਭਾਰਤ ਕੁਝ ਦਾਲਾਂ, ਲਾਲ ਜਵਾਰ, ਸੋਇਆਬੀਨ ਤੇਲ, ਫਲ, ਗਿਰੀਦਾਰ, ਵਾਈਨ ਅਤੇ ਸਪਿਰਿਟ ਸਮੇਤ ਕਈ ਉਤਪਾਦਾਂ ’ਤੇ ਟੈਰਿਫ ਘਟਾਉਣ ਜਾਂ ਖਤਮ ਕਰਨ ਲਈ ਸਹਿਮਤ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ “ਕੁਝ ਦਾਲਾਂ” ਦਾ ਜ਼ਿਕਰ ਸਾਂਝੇ ਬਿਆਨ ਵਿੱਚ ਨਹੀਂ ਸੀ। ਇਸਦੇ ਨਾਲ ਹੀ ਅਮਰੀਕਾ ਨੇ ਭਾਰਤ ’ਤੇ ਲਗਾਇਆ ਗਿਆ ਵਾਧੂ 25 ਫ਼ੀਸਦੀ ਟੈਰਿਫ ਹਟਾਉਣ ’ਤੇ ਵੀ ਸਹਿਮਤੀ ਜਤਾਈ ਹੈ, ਜੋ ਰੂਸੀ ਤੇਲ ਖਰੀਦ ਨੂੰ ਲੈ ਕੇ ਭਾਰਤ ਦੀ ਵਚਨਬੱਧਤਾ ਨਾਲ ਜੋੜੀ ਜਾ ਰਹੀ ਹੈ।

Share This Article
Leave a Comment

Leave a Reply