ਆਪਣਾ ਪੰਜਾਬ ਮੀਡੀਆ : ਬਰੈਂਪਟਨ ਵਸਨੀਕ ਪੰਜਾਬੀ ਮੂਲ ਦੇ ਕੈਨੇਡੀਅਨ ਪਰਬਤਾਰੋਹੀ ਅਜੈਪਾਲ ਸਿੰਘ ਧਾਲੀਵਾਲ ਨੇ ਇਤਿਹਾਸ ਰਚਦਿਆਂ ਮਾਊਂਟ ਐਵਰੈਸਟ ਸਰ ਕਰਨ ਵਾਲੇ ਪਹਿਲੇ ਕੈਨੇਡੀਅਨ ਪੰਜਾਬੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਹ 20 ਮਈ 2026 ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਪਹੁੰਚੇ।ਸਿਖਰ ਫਤਿਹ ਕਰਨ ਤੋਂ ਬਾਅਦ ਉਤਰਾਈ ਦੌਰਾਨ ਆਕਸੀਜਨ ਦੀ ਘਾਟ ਅਤੇ ਸ਼ੇਰਪਾ ਦੇ ਸਾਥ ਛੱਡਣ ਕਾਰਨ ਉਹ ‘ਡੇਥ ਜ਼ੋਨ’ ਵਿੱਚ ਫਸ ਗਏ।
ਇੱਕ ਵਾਰ ਬੇਹੋਸ਼ ਹੋਣ ਦੇ ਬਾਵਜੂਦ ਅਜੈਪਾਲ ਨੇ ਹੌਸਲਾ ਨਹੀਂ ਹਾਰਿਆ ਅਤੇ ਹੈੱਡਲੈਂਪ ਰਾਹੀਂ ਮਦਦ ਦਾ ਸੰਕੇਤ ਦਿੱਤਾ। ਬਾਅਦ ਵਿੱਚ ਰੈਸਕਿਊ ਟੀਮ ਨੇ ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ।ਉਨ੍ਹਾਂ ਦੀ ਇਸ ਕਾਮਯਾਬੀ ਨੂੰ ਪੰਜਾਬੀ ਅਤੇ ਕੈਨੇਡੀਅਨ ਭਾਈਚਾਰੇ ਵੱਲੋਂ ਵੱਡੀ ਪ੍ਰੇਰਣਾ ਵਜੋਂ ਦੇਖਿਆ ਜਾ ਰਿਹਾ ਹੈ।

