ਕਾਰਨੀ ਸਰਕਾਰ ਦਾ ਵਿਰੋਧ ਕਰਨ ਲਈ ਕਈ ਕੈਨੇਡੀਅਨ ਕਰ ਰਹੇ ਹਨ ਮਰਦਮਸ਼ੁਮਾਰੀ ਦਾ ਬਾਈਕਾਟ

News Online
2 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਵਿੱਚ ਕੁਝ ਲੋਕ ਇਸ ਸਾਲ ਦੀ ਮਰਦਮਸ਼ੁਮਾਰੀ ਦੇ ਕਾਗਜ਼ ਭਰਨ ਤੋਂ ਇਨਕਾਰ ਕਰ ਰਹੇ ਹਨ ਜਾਂ ਫਾਰਮ ਖਾਲੀ ਵਾਪਸ ਭੇਜ ਰਹੇ ਹਨ। ਇਹ ਕਦਮ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਅਤੇ ਸੰਸਦ ਮੈਂਬਰਾਂ ਦੇ ਪਾਰਟੀ ਬਦਲਣ ਕਾਰਨ ਬਣੀ ਬਹੁਮਤ ਸਰਕਾਰ ਦੇ ਵਿਰੋਧ ਵਜੋਂ ਚੁੱਕ ਰਹੇ ਹਨ।ਬਰੈਂਪਟਨ ਦੀ ਰਹਿਣ ਵਾਲੀ ਨੀਨਾ ਕੂਮੋਡੂਰੋਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਧੋਖੇ ਵਿੱਚ ਮਹਿਸੂਸ ਕਰਦੀ ਹੈ।

ਉਸਦੇ ਮੁਤਾਬਕ ਲੋਕਾਂ ਨੇ ਘੱਟ ਗਿਣਤੀ ਸਰਕਾਰ ਲਈ ਵੋਟ ਪਾਈ ਸੀ, ਪਰ ਬਾਅਦ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਅਆ ਰਲਣ ਕਾਰਨ ਸਰਕਾਰ ਨੂੰ ਬਹੁਮਤ ਮਿਲ ਗਿਆ। ਇਸ ਮਾਮਲੇ ‘ਤੇ ਲਿਬਰਲ ਸੰਸਦ ਮੈਂਬਰ ਮਾਰਕ ਗੇਰਟਸਨ ਨੇ ਕਿਹਾ ਕਿ ਮਰਦਮਸ਼ੁਮਾਰੀ ਦਾ ਬਾਈਕਾਟ ਕਰਨਾ ਗਲਤ ਤਰੀਕਾ ਹੈ। ਉਨ੍ਹਾਂ ਨੇ ਕਿਹਾ ਕਿ ਮਰਦਮਸ਼ੁਮਾਰੀ ਦੇ ਅੰਕੜੇ ਹਸਪਤਾਲਾਂ, ਸੜਕਾਂ, ਕਲੀਨਿਕਾਂ ਅਤੇ ਹੋਰ ਸਰਕਾਰੀ ਸੇਵਾਵਾਂ ਦੀ ਯੋਜਨਾ ਬਣਾਉਣ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ।

ਸਟੈਟੇਸਟਿਕਸ ਕੈਨੇਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਰਦਮਸ਼ੁਮਾਰੀ ਭਰਨਾ ਕਾਨੂੰਨੀ ਤੌਰ ‘ਤੇ ਲਾਜ਼ਮੀ ਹੈ। ਜੇ ਕੋਈ ਵਿਅਕਤੀ ਫਾਰਮ ਨਹੀਂ ਭਰਦਾ ਤਾਂ ਉਸ ਨੂੰ ਜੁਰਮਾਨਾ ਵੀ ਹੋ ਸਕਦਾ ਹੈ। ਹਾਲਾਂਕਿ, ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਕਿੰਨੇ ਲੋਕ ਇਸ ਬਾਈਕਾਟ ਵਿੱਚ ਸ਼ਾਮਲ ਹਨ। ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਨਿੱਜੀ ਜਾਣਕਾਰੀ ਪੂਰੀ ਤਰ੍ਹਾਂ ਸੁਰੱਖਿਅਤ ਰੱਖੀ ਜਾਂਦੀ ਹੈ ਅਤੇ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾਂਦੀ।

Share This Article
Leave a Comment

Leave a Reply