ਵੈਨੇਜ਼ੁਏਲਾ ਤੋਂ ਬਾਅਦ ਹੁਣ ਮੈਕਸੀਕੋ ਦੀ ਵਾਰੀ? ਅਮਰੀਕਾ ਨੇ ਏਅਰਲਾਈਨਜ਼ ਲਈ ਜਾਰੀ ਕੀਤੀ ਹਾਈ-ਅਲਰਟ ਐਡਵਾਈਜ਼ਰੀ

News Online
2 Min Read

ਆਪਣਾ ਪੰਜਾਬ ਮੀਡੀਆ: ਅਮਰੀਕਾ ਵਿੱਚ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਅਧਿਕਾਰੀਆਂ ਨੇ ਸ਼ੁੱਕਰਵਾਰ, 16 ਜਨਵਰੀ ਨੂੰ ਏਅਰਲਾਈਨਜ਼ ਲਈ ਚਿਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਮੈਕਸੀਕੋ ਅਤੇ ਮੱਧ ਅਮਰੀਕਾ ਦੇ ਹਵਾਈ ਖੇਤਰ ਵਿੱਚ ਫੌਜੀ ਗਤੀਵਿਧੀਆਂ ਕਾਰਨ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਇਹ ਐਡਵਾਈਜ਼ਰੀ ਅਗਲੇ 60 ਦਿਨਾਂ ਲਈ ਜਾਰੀ ਕੀਤੀ ਗਈ ਹੈ।

ਅਮਰੀਕਾ ਨੇ ਇਹ ਚੇਤਾਵਨੀ ਅਜਿਹੇ ਸਮੇਂ ਜਾਰੀ ਕੀਤੀ ਹੈ, ਜਦੋਂ 3 ਜਨਵਰੀ ਨੂੰ ਅਮਰੀਕੀ ਵਿਸ਼ੇਸ਼ ਬਲਾਂ ਨੇ ਵੈਨੇਜ਼ੁਏਲਾ ‘ਤੇ ਹਮਲਾ ਕਰਕੇ ਉਸ ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੈਨੇਜ਼ੁਏਲਾ ‘ਤੇ ਹਮਲੇ ਤੋਂ ਬਾਅਦ ਮੈਕਸੀਕੋ ਵਿੱਚ ਨਸ਼ੀਲੇ ਪਦਾਰਥਾਂ ਦੇ ਗਿਰੋਹਾਂ (ਡਰੱਗ ਕਾਰਟੇਲ) ‘ਤੇ ਹਮਲਾ ਕਰਨ ਦੀ ਧਮਕੀ ਦੇ ਚੁੱਕੇ ਹਨ। ਅਮਰੀਕਾ ਕਾਫੀ ਸਮੇਂ ਤੋਂ ਇਨ੍ਹਾਂ ਗਿਰੋਹਾਂ ‘ਤੇ ਜ਼ਮੀਨੀ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਅਮਰੀਕਾ ਨੇ ਜਾਰੀ ਕੀਤੀ ਐਡਵਾਈਜ਼ਰੀਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਇੱਕ ਬੁਲਾਰੇ ਨੇ ਦੱਸਿਆ, ‘FAA ਨੇ ਮੈਕਸੀਕੋ, ਮੱਧ ਅਮਰੀਕਾ, ਪਨਾਮਾ, ਬੋਗੋਟਾ, ਗੁਆਇਕਿਲ ਅਤੇ ਮਾਜ਼ਾਤਲਾਨ ਦੇ ਨਿਰਧਾਰਤ ਸਮੁੰਦਰੀ ਉਡਾਣ ਖੇਤਰਾਂ ਅਤੇ ਪੂਰਬੀ ਪ੍ਰਸ਼ਾਂਤ ਮਹਾਂਸਾਗਰ ਦੇ ਹਵਾਈ ਖੇਤਰ ਲਈ ਪਾਇਲਟਾਂ ਨੂੰ ਉਡਾਣ ਸੰਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ।’ਕੀ ਅਮਰੀਕਾ ਮੈਕਸੀਕੋ ‘ਤੇ ਕਰੇਗਾ ਹਮਲਾ?ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਉਹ ਮੈਕਸੀਕੋ ਵਿੱਚ ਡਰੱਗ ਕਾਰਟੇਲਾਂ ‘ਤੇ ਜ਼ਮੀਨੀ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਹਨ। ਇਹ ਅਮਰੀਕਾ ਦੇ ਗੁਆਂਢੀ ਅਤੇ ਪ੍ਰਮੁੱਖ ਵਪਾਰਕ ਭਾਈਵਾਲ (Trading Partner) ਦੇ ਵਿਰੁੱਧ ਇੱਕ ਭੜਕਾਊ ਫੌਜੀ ਕਾਰਵਾਈ ਹੋਵੇਗੀ।ਟਰੰਪ ਨੇ ਪਿਛਲੇ ਹਫਤੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, “ਹੁਣ ਅਸੀਂ ਕਾਰਟੇਲਾਂ ਵਿਰੁੱਧ ਜ਼ਮੀਨੀ ਕਾਰਵਾਈ ਸ਼ੁਰੂ ਕਰਨ ਜਾ ਰਹੇ ਹਾਂ। ਮੈਕਸੀਕੋ ‘ਤੇ ਕਾਰਟੇਲਾਂ ਦਾ ਰਾਜ ਹੈ।

Share This Article
Leave a Comment

Leave a Reply