ਆਪਣਾ ਪੰਜਾਬ ਮੀਡੀਆ : ਅਮਰੀਕੀ ਫੌਜ ਨੇ ਦਾਅਵਾ ਕੀਤਾ ਹੈ ਕਿ ਹੋਰਮੁਜ਼ ਜਲਮਾਰਗ ਵਿੱਚ ਤਿੰਨ ਜਹਾਜ਼ਾਂ ’ਤੇ ਹੋਏ ਇਰਾਨੀ ਹਮਲੇ ਨਾਕਾਮ ਕਰ ਦਿੱਤੇ ਗਏ ਹਨ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਜਵਾਬੀ ਕਾਰਵਾਈ ਵਿੱਚ ਇਰਾਨੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।ਰਾਸ਼ਟਰਪਤੀ Donald Trump ਨੇ ਕਿਹਾ ਕਿ ਤਣਾਅ ਦੇ ਬਾਵਜੂਦ ਜੰਗਬੰਦੀ ਕਾਇਮ ਹੈ। ਉੱਥੇ ਹੀ ਇਰਾਨੀ ਮੀਡੀਆ ਨੇ ਕੇਸ਼ਮ ਟਾਪੂ ਅਤੇ ਬੰਦਰ ਅੱਬਾਸ ਨੇੜੇ ਧਮਾਕਿਆਂ ਦੀ ਜਾਣਕਾਰੀ ਦਿੱਤੀ ਹੈ।ਇਸ ਦਰਮਿਆਨ ਇਰਾਨ ਵੱਲੋਂ ਹੋਰਮੁਜ਼ ਜਲਮਾਰਗ ਰਾਹੀਂ ਲੰਘਣ ਵਾਲੇ ਜਹਾਜ਼ਾਂ ’ਤੇ ਟੈਕਸ ਲਗਾਉਣ ਲਈ ਨਵੀਂ ਅਥਾਰਟੀ ਬਣਾਈ ਗਈ ਹੈ, ਜਿਸ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਚਿੰਤਾ ਜਤਾਈ ਜਾ ਰਹੀ ਹੈ। ਪਾਕਿਸਤਾਨ ਦੋਵਾਂ ਪੱਖਾਂ ਵਿਚਾਲੇ ਵਿਚੋਲਗੀ ਦੀ ਕੋਸ਼ਿਸ਼ ਕਰ ਰਿਹਾ ਹੈ।

