ਨਵਜੰਮੇ ਬੱਚਿਆਂ ਲਈ ‘ਟਰੰਪ ਅਕਾਊਂਟਸ’: ਹਰ ਬੱਚੇ ਨੂੰ $1,000 ਦਾ ਟੈਕਸ-ਫ੍ਰੀ ਨਿਵੇਸ਼ ਖਾਤਾ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਨਵਜੰਮੇ ਬੱਚਿਆਂ ਲਈ ਇੱਕ ਇਤਿਹਾਸਕ ਅਤੇ ਵੱਡੇ ਵਿੱਤੀ ਪ੍ਰੋਗਰਾਮ ‘ਟਰੰਪ ਅਕਾਊਂਟਸ’ (Trump Accounts) ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਟ੍ਰੇਜ਼ਰੀ ਵਿਭਾਗ ਵਿੱਚ ਆਯੋਜਿਤ ਸੰਮੇਲਨ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਯੋਜਨਾ ਤਹਿਤ ਅਮਰੀਕਾ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਸਰਕਾਰ ਵੱਲੋਂ ਇੱਕ ਨਿਵੇਸ਼ ਖਾਤਾ ਦਿੱਤਾ ਜਾਵੇਗਾ, ਤਾਂ ਜੋ ਉਨ੍ਹਾਂ ਦਾ ਭਵਿੱਖ ਆਰਥਿਕ ਤੌਰ ’ਤੇ ਸੁਰੱਖਿਅਤ ਬਣਾਇਆ ਜਾ ਸਕੇ।

ਰਾਸ਼ਟਰਪਤੀ ਮੁਤਾਬਕ, ਹਰ ਨਵਜੰਮੇ ਬੱਚੇ ਦੇ ਖਾਤੇ ਵਿੱਚ ਸਰਕਾਰ ਵੱਲੋਂ $1,000 (ਕਰੀਬ 83 ਹਜ਼ਾਰ ਰੁਪਏ) ਦੀ ਸ਼ੁਰੂਆਤੀ ਰਾਸ਼ੀ ਜਮ੍ਹਾਂ ਕਰਵਾਈ ਜਾਵੇਗੀ। ਇਹ ਖਾਤੇ ਪੂਰੀ ਤਰ੍ਹਾਂ ਟੈਕਸ-ਫ੍ਰੀ ਹੋਣਗੇ। ਇਸ ਤੋਂ ਇਲਾਵਾ ਮਾਪੇ, ਰੁਜ਼ਗਾਰਦਾਤਾ ਅਤੇ ਰਾਜ ਸਰਕਾਰਾਂ ਵੱਲੋਂ ਸਾਲਾਨਾ $5,000 ਤੱਕ ਦਾ ਵਾਧੂ ਯੋਗਦਾਨ ਵੀ ਪਾਇਆ ਜਾ ਸਕੇਗਾ।

ਟਰੰਪ ਨੇ ਦੱਸਿਆ ਕਿ ਇਹ ਖਾਤੇ 4 ਜੁਲਾਈ (ਅਮਰੀਕੀ ਸੁਤੰਤਰਤਾ ਦਿਵਸ) ਤੋਂ ਇੱਕ ਵਿਸ਼ੇਸ਼ ਸਰਕਾਰੀ ਵੈੱਬਸਾਈਟ ਰਾਹੀਂ ਐਕਟੀਵੇਟ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ,
“ਅਸੀਂ ਚਾਹੁੰਦੇ ਹਾਂ ਕਿ ਅਮਰੀਕੀ ਬੱਚੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਜ਼ੇ ਨਾਲ ਨਹੀਂ, ਸਗੋਂ ਜਾਇਦਾਦ ਅਤੇ ਪੂੰਜੀ (Assets) ਨਾਲ ਕਰਨ।”

Share This Article
Leave a Comment

Leave a Reply