ਆਪਣਾ ਪੰਜਾਬ ਮੀਡੀਆ : ਪੰਚਕੂਲਾ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਗੰਦਗੀ ਫੈਲਾਉਣ ਵਾਲੇ ਗਾਇਕਾਂ ਅਤੇ ਕੰਪਨੀਆਂ ਖਿਲਾਫ਼ ਕਾਰਵਾਈ ਦਾ ਅਮਲ ਤੇਜ਼ ਕਰ ਦਿੱਤਾ ਹੈ। ਹਰਿਆਣਾ ਪੁਲੀਸ ਨੇ ਰੈਪਰ ਬਾਦਸ਼ਾਹ ਦੇ ਵਿਵਾਦਿਤ ਗੀਤ ‘ਟਟੀਹਰੀ’ ਵਿਰੁੱਧ ਆਪਣੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਕਿ ਹੁਣ ਡਿਜੀਟਲ ਪਲੇਟਫਾਰਮਾਂ ਤੋਂ ਇਸ ਗੀਤ ਨੂੰ ਲੱਭਣਾ ਮੁਸ਼ਕਿਲ ਹੋ ਰਿਹਾ ਹੈ। ਪੁਲੀਸ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਸਮੱਗਰੀ ਜੋ ਸਮਾਜਿਕ ਮਰਿਆਦਾਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ, ਉਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪੰਚਕੂਲਾ ਪੁਲਿਸ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲੀਸ ਦੀ ਸਾਈਬਰ ਸੈੱਲ ਟੀਮ ਨੇ ਹੁਣ ਤੱਕ ਇਸ ਗੀਤ ਨਾਲ ਸਬੰਧਤ ਕੁੱਲ 857 ਲਿੰਕ ਇੰਟਰਨੈੱਟ ਤੋਂ ਹਟਾ ਦਿੱਤੇ ਹਨ। ਇਹਨਾਂ ਵਿੱਚੋਂ 154 ਯੂਟਿਊਬ (YouTube) ਵੀਡੀਓਜ਼ ਜਿਨ੍ਹਾਂ ਵਿੱਚ ਪੂਰਾ ਗੀਤ ਜਾਂ ਉਸ ਦੇ ਹਿੱਸੇ ਸ਼ਾਮਲ ਸਨ। ਇਸ ਤੋਂ ਇਲਾਵਾ 703 ਇੰਸਟਾਗ੍ਰਾਮ (Instagram) ਰੀਲਾਂ ਨੂੰ ਹਟਾਇਆ ਗਿਆ ਹੈ ਜਿਨ੍ਹਾਂ ਰਾਹੀਂ ਇਸ ਗੀਤ ਨੂੰ ਵਾਇਰਲ ਕੀਤਾ ਜਾ ਰਿਹਾ ਸੀ। ਪੁਲੀਸ ਦੀ ਇਹ ਕਾਰਵਾਈ ਅਜੇ ਵੀ ਰੁਕੀ ਨਹੀਂ ਹੈ ਅਤੇ ਲਗਾਤਾਰ ਨਵੇਂ ਲਿੰਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

