LNG: ਕੈਨੇਡਾ ਵੱਲੋਂ ਜਰਮਨੀ ਨਾਲ ਗੈਸ ਸਮਝੌਤਾ

News Online
1 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਨੇ ਪ੍ਰਸ਼ਾਂਤ ਮਹਾਂਸਾਗਰ ਦੇ ਸਾਹਿਲ ’ਤੇ ਤਜਵੀਜ਼ਤ ਟਰਮੀਨਲ ਤੋਂ ਜਰਮਨੀ ਨੂੰ ਤਰਲ ਕੁਦਰਤੀ ਗੈਸ ਬਰਾਮਦ ਕਰਨ ਲਈ ਸਮਝੌਤਾ ਕੀਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਆਪਣੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਾਹਿਲ ’ਤੇ ਪ੍ਰਸਤਾਵਿਤ ਕੇ ਐੱਸ ਆਈ ਲਿਸਿਮਸ ਬਰਾਮਦ ਕੇਂਦਰ ਤੋਂ ਜਰਮਨੀ ਦੇ ਸਕਿਓਰਿੰਗ ਐਨਰਜੀ ਫਾਰ ਯੂਰੋਪ (ਐੱਸ ਈ ਐੱਫ ਈ) ਗਰੁੱਪ ਨਾਲ ਇਸ ਸਮਝੌਤੇ ’ਤੇ ਦਸਤਖ਼ਤ ਕਰੇਗਾ।

ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਸਮਝੌਤੇ ਤਹਿਤ ਹਰ ਸਾਲ 10 ਲੱਖ ਮੀਟਰਿਕ ਟਨ (11 ਲੱਖ ਯੂ ਐੱਸ ਟਨ) ਤੱਕ ਤਰਲ ਕੁਦਰਤੀ ਗੈਸ (ਐੱਲ ਐੱਨ ਜੀ) ਬਰਾਮਦ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਗਲੇ ਇੱਕ ਦਹਾਕੇ ਵਿੱਚ ਗ਼ੈਰ-ਅਮਰੀਕੀ ਦੇਸ਼ਾਂ ਨਾਲ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਰੱਖਿਆ ਹੈ। ਤੇਲ ਅਤੇ ਗੈਸ ਦੇ ਭੰਡਾਰਾਂ ਨਾਲ ਭਰਪੂਰ ਕੈਨੇਡਾ ਇਸ ਸਮੇਂ ਆਪਣੀ ਲਗਪਗ ਸਾਰੀ ਊਰਜਾ, ਤੇਲ ਤੇ ਗੈਸ, ਅਮਰੀਕਾ ਨੂੰ ਹੀ ਬਰਾਮਦ ਕਰਦਾ ਹੈ।

Share This Article
Leave a Comment

Leave a Reply