ਪ੍ਰਿੰਸ ਐਡਵਰਡ ਆਈਲੈਂਡ ਦੇ ਐਰੋਸਪੇਸ ਖੇਤਰ ਲਈ ਵੱਡਾ ਨਿਵੇਸ਼, 120 ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ

News Online
1 Min Read

ਆਪਣਾ ਪੰਜਾਬ ਮੀਡੀਆ : ਫੈਡਰਲ ਸਰਕਾਰ ਨੇ ਪ੍ਰਿੰਸ ਐਡਵਰਡ ਆਈਲੈਂਡ  ਦੇ ਐਰੋਸਪੇਸ ਖੇਤਰ ਲਈ ਇਤਿਹਾਸਕ ਨਿਵੇਸ਼ ਦਾ ਐਲਾਨ ਕੀਤਾ ਹੈ। ਫੈਡਰਲ ਸਰਕਾਰ ਐਮਡੀਐਸ ਕੋਟਿੰਗ ਟੈਕਨੌਲੋਜੀਜ਼ ਨੂੰ 55.7 ਮਿਲੀਅਨ ਡਾਲਰ ਦੀ ਮਦਦ ਦੇਵੇਗੀ, ਜਦਕਿ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਵੀ ਕਰੀਬ 55 ਮਿਲੀਅਨ ਡਾਲਰ ਦਿੱਤੇ ਜਾਣਗੇ।

ਇਸ ਸਾਂਝੇ ਨਿਵੇਸ਼ ਨਾਲ ਕੰਪਨੀ ਵਿੱਚ ਨਵੀਂ ਐਡਵਾਂਸ ਮੈਨੂਫੈਕਚਰਿੰਗ ਮਸ਼ੀਨਰੀ ਲੱਗੇਗੀ, 50 ਹਜ਼ਾਰ ਵਰਗ ਫੁੱਟ ਦਾ ਵਿਸਥਾਰ ਹੋਵੇਗਾ ਅਤੇ ਲਗਭਗ 120 ਨਵੀਆਂ ਹੁਨਰਮੰਦ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।ਉਦਯੋਗ ਮੰਤਰੀ ਮਿਲੇਨੀ ਜੋਲੀ  ਨੇ ਕਿਹਾ ਕਿ ਇਹ ਕੰਪਨੀ ਆਪਣੀ ਤਕਨਾਲੋਜੀ ਵਿੱਚ ਦੁਨੀਆ ਦੀ ਅਗੇਤੀ ਕੰਪਨੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਹੁਣ ਅਮਰੀਕਾ ‘ਤੇ ਨਿਰਭਰਤਾ ਘਟਾ ਕੇ ਦੇਸ਼ ਦੇ ਅੰਦਰ ਹੀ ਮੈਨੂਫੈਕਚਰਿੰਗ ਅਤੇ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ।

ਕੰਪਨੀ ਵੱਲੋਂ ਬਣਾਈ ਜਾਣ ਵਾਲੀ ਖਾਸ ਕੋਟਿੰਗ ਤਕਨਾਲੋਜੀ ਜਹਾਜ਼ਾਂ ਦੇ ਇੰਜਣਾਂ ਦੀ ਉਮਰ ਵਧਾਉਂਦੀ ਹੈ, ਇੰਧਨ ਦੀ ਬਚਤ ਕਰਦੀ ਹੈ ਅਤੇ ਮੁਰੰਮਤ ਦੇ ਖਰਚੇ ਘਟਾਉਂਦੀ ਹੈ। ਇਹ ਤਕਨਾਲੋਜੀ ਵਪਾਰਕ ਅਤੇ ਫੌਜੀ ਹਵਾਈ ਜਹਾਜ਼ਾਂ ਵਿੱਚ ਵਰਤੀ ਜਾਂਦੀ ਹੈ। ਪ੍ਰੀਮੀਅਰ ਰੌਬ ਲੈਂਟਜ਼  ਨੇ ਕਿਹਾ ਕਿ ਇਹ ਪ੍ਰੋਜੈਕਟ ਪ੍ਰੋਵਿੰਸ ਦਾ ਸਭ ਤੋਂ ਵੱਡਾ ਨਿੱਜੀ ਨਿਵੇਸ਼ ਹੈ ਅਤੇ ਇਸ ਨਾਲ ਪ੍ਰੋਵਿੰਸ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਮਿਲੇਗੀ।

Share This Article
Leave a Comment

Leave a Reply