America-Canada Border ’ਤੇ ਫੋਨ ਚੈਕਿੰਗ ਸਖ਼ਤ, ਟਰੱਕ ਡਰਾਈਵਰਾਂ ਦੇ ਵੀਜ਼ੇ ਹੋ ਸਕਦੇ ਰੱਦ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ-ਕੈਨੇਡਾ ਬਾਰਡਰ ’ਤੇ ਸੁਰੱਖਿਆ ਏਜੰਸੀਆਂ ਨੇ ਟਰੱਕ ਡਰਾਈਵਰਾਂ ਦੇ ਮੋਬਾਈਲ ਫੋਨਾਂ ਅਤੇ ਲੈਪਟਾਪਾਂ ਦੀ ਜਾਂਚ ਸਖ਼ਤ ਕਰ ਦਿੱਤੀ ਹੈ। ਨੋਵਾ ਸਕੋਸ਼ੀਆ ਦੇ ਪੰਜਾਬੀ ਟਰੱਕ ਡਰਾਈਵਰ ਤਰਨਜੀਤ ਸਿੰਘ ਉੱਪਲ ਨੇ ਦੱਸਿਆ ਕਿ ਹੁਣ ਰੈਂਡਮ ਡਿਜੀਟਲ ਚੈਕਿੰਗ ਦੌਰਾਨ ਅਸ਼ਲੀਲ ਸਮੱਗਰੀ, ਗੈਂਗਸਟਰ ਕਲਚਰ, ਹਥਿਆਰਾਂ ਜਾਂ ਸ਼ੱਕੀ ਵੱਟਸਐਪ ਗਰੁੱਪਾਂ ਨਾਲ ਜੁੜਿਆ ਡਾਟਾ ਮਿਲਣ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਮੁਤਾਬਕ ਕਈ ਟਰਾਂਸਪੋਰਟ ਕੰਪਨੀਆਂ ਨੇ ਵੀ ਡਰਾਈਵਰਾਂ ਨੂੰ ਫੋਨ ਸਾਫ਼ ਰੱਖਣ ਲਈ ਚੇਤਾਵਨੀ ਜਾਰੀ ਕੀਤੀ ਹੈ। ਬਾਰਡਰ ਅਧਿਕਾਰੀ ਫੋਨ 3-4 ਘੰਟੇ ਲਈ ਜ਼ਬਤ ਕਰ ਸਕਦੇ ਹਨ ਅਤੇ ਪਾਸਵਰਡ ਦੇਣ ਤੋਂ ਇਨਕਾਰ ਕਰਨ ’ਤੇ ਐਂਟਰੀ ਰੋਕੀ ਜਾ ਸਕਦੀ ਹੈ। ਗੰਭੀਰ ਡਾਟਾ ਮਿਲਣ ’ਤੇ ਵੀਜ਼ਾ ਰੱਦ ਹੋਣ ਤੋਂ ਇਲਾਵਾ 5 ਸਾਲ ਤੋਂ ਲੈ ਕੇ ਉਮਰ ਭਰ ਦਾ ਬੈਨ ਵੀ ਲੱਗ ਸਕਦਾ ਹੈ।

Share This Article
Leave a Comment

Leave a Reply