ਆਪਣਾ ਪੰਜਾਬ ਮੀਡੀਆ : Gautam Adani ਨੂੰ ਵੱਡੀ ਕਾਨੂੰਨੀ ਰਾਹਤ ਮਿਲੀ ਹੈ, ਕਿਉਂਕਿ New York ਦੀ ਅਦਾਲਤ ਨੇ U.S. Securities and Exchange Commission (SEC) ਦੇ ਫਰਾਡ ਕੇਸ ਨੂੰ ਰੱਦ ਕਰਨ ਲਈ ਸੁਣਵਾਈ ਦੀ ਮੰਗ ਪ੍ਰਵਾਨ ਕਰ ਲਈ ਹੈ।ਅਦਾਲਤ ਨੇ ਦੋਵਾਂ ਧਿਰਾਂ ਨੂੰ ਪ੍ਰੀ-ਮੋਸ਼ਨ ਕਾਨਫਰੰਸ ਲਈ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਡਾਨੀ ਪੱਖ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਅਮਰੀਕੀ ਅਦਾਲਤ ਦਾ ਅਧਿਕਾਰ ਖੇਤਰ ਨਹੀਂ ਬਣਦਾ ਅਤੇ ਕੇਸ ਕਾਨੂੰਨੀ ਤੌਰ ’ਤੇ ਕਾਇਮ ਨਹੀਂ ਰਹਿ ਸਕਦਾ।ਵਕੀਲਾਂ ਨੇ ਕਿਹਾ ਕਿ ਰਿਸ਼ਵਤਖੋਰੀ ਦੇ ਦੋਸ਼ਾਂ ਲਈ ਕੋਈ ਢੁਕਵਾਂ ਸਬੂਤ ਨਹੀਂ ਹੈ ਅਤੇ SEC ਵੱਲੋਂ ਗੁੰਮਰਾਹਕੁੰਨ ਦੱਸੇ ਗਏ ਬਿਆਨ ਸਿਰਫ਼ ਕਾਰਪੋਰੇਟ ਆਸ਼ਾਵਾਦ ਸਨ।ਬਚਾਅ ਪੱਖ ਨੇ ਇਹ ਵੀ ਕਿਹਾ ਕਿ ਨਿਵੇਸ਼ਕਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਕਿਉਂਕਿ ਸਾਰੇ ਬਾਂਡ ਸਮੇਂ ਸਿਰ ਵਾਪਸ ਕਰ ਦਿੱਤੇ ਗਏ। ਉਨ੍ਹਾਂ ਦੇ ਅਨੁਸਾਰ, ਸਾਰੀ ਕਾਰਵਾਈ ਭਾਰਤ ਵਿੱਚ ਹੋਈ ਸੀ, ਇਸ ਲਈ ਇਹ ਮਾਮਲਾ ਅਮਰੀਕੀ ਕਾਨੂੰਨਾਂ ਦੇ ਦਾਇਰੇ ਤੋਂ ਬਾਹਰ ਹੈ।

