ਅਮਰੀਕਾ ਨੇ ਇਤਿਹਾਸਕ ਬਾਰਡਰ ਰੋਡ ਕੈਨੇਡੀਅਨ ਆਵਾਜਾਈ ਲਈ ਬੰਦ ਕਰਨ ਦਾ ਕੀਤਾ ਫੈਸਲਾ

News Online
1 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ਨੇੜੇ ਸਥਿਤ ਇਤਿਹਾਸਕ ਬਾਰਡਰ ਰੋਡ ਨੂੰ ਇਸ ਗਰਮੀ ਤੋਂ ਕੈਨੇਡੀਅਨ ਆਵਾਜਾਈ ਲਈ ਬੰਦ ਕਰਨ ਦੇ ਅਮਰੀਕੀ ਫੈਸਲੇ ਨੇ ਸਥਾਨਕ ਵਸਨੀਕਾਂ ਵਿੱਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ। ਇਹ 14 ਕਿਲੋਮੀਟਰ ਲੰਬੀ ਕੱਚੀ ਸੜਕ ਅਮਰੀਕਾ ਦੇ ਮੋਂਟਾਨਾ ਰਾਜ ਵਿੱਚ ਹੈ ਪਰ ਇਸ ਦੀ ਦੇਖਭਾਲ ਅਲਬਰਟਾ ਸੂਬਾ ਕਰਦਾ ਆ ਰਿਹਾ ਹੈ। ਦਹਾਕਿਆਂ ਤੋਂ ਦੋਵੇਂ ਪਾਸਿਆਂ ਦੇ ਪਰਿਵਾਰ ਇਸ ਸੜਕ ਰਾਹੀਂ ਆਉਂਦੇ-ਜਾਂਦੇ ਅਤੇ ਆਪਸੀ ਮਿਲਾਪ ਕਰਦੇ ਰਹੇ ਹਨ।

ਸਥਾਨਕ ਵਸਨੀਕਾਂ ਰੌਸ ਫੋਰਡ ਅਤੇ ਰੋਜਰ ਹੋਰਗਸ ਨੇ ਕਿਹਾ ਕਿ ਬਚਪਨ ਵਿੱਚ ਉਹ ਰੋਜ਼ ਸਰਹੱਦ ਪਾਰ ਕਰਕੇ ਇਕੱਠੇ ਖੇਡਦੇ ਰਹੇ ਹਨ ਅਤੇ ਦੋਵੇਂ ਪਾਸਿਆਂ ਦੇ ਲੋਕ ਪਰਿਵਾਰ ਵਾਂਗ ਰਹਿੰਦੇ ਹਨ। ਉਹਨਾਂ ਦੇ ਅਨੁਸਾਰ ਇਹ ਫੈਸਲਾ ਬੇਤੁਕਾ ਹੈ ਕਿਉਂਕਿ ਇਥੇ ਗੈਰਕਾਨੂੰਨੀ ਆਵਾਜਾਈ ਦਾ ਕੋਈ ਵੱਡਾ ਸਬੂਤ ਨਹੀਂ ਮਿਲਿਆ।
 ਅਮਰੀਕੀ ਅਧਿਕਾਰੀਆਂ ਅਨੁਸਾਰ ਸਰਹੱਦ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਵਾਲੀ ਪਾਸੇ ਇਕ ਨਵੀਂ ਸਮਾਨਾਂਤਰ ਸੜਕ ਬਣਾਈ ਜਾਵੇਗੀ ਤਾਂ ਜੋ ਅਲਬਰਟਾ ਦੇ ਨਿਵਾਸੀਆਂ ਲਈ ਆਵਾਜਾਈ ਜਾਰੀ ਰਹੇ। ਇਸ ਪ੍ਰੋਜੈਕਟ ਲਈ ਲਗਭਗ 8 ਮਿਲੀਅਨ ਡਾਲਰ ਰੱਖੇ ਗਏ ਹਨ ਅਤੇ ਕੰਮ ਅਪ੍ਰੈਲ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਹੱਦ ਦੀ ਲਾਈਨ ਭਾਵੇਂ ਵਿਚਕਾਰ ਹੋਵੇ, ਪਰ ਦੋਵੇਂ ਪਾਸਿਆਂ ਦੇ ਰਿਸ਼ਤੇ ਅਤੇ ਦੋਸਤੀ ਜਾਰੀ ਰਹੇਗੀ।

Share This Article
Leave a Comment

Leave a Reply