‘ਬੇਰਹਿਮ’ TMC ਸਰਕਾਰ ਹਟਾਉਣੀ ਜ਼ਰੂਰੀ: ਨਰਿੰਦਰ ਮੋਦੀ

News Online
1 Min Read

ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਜੇ ਭਾਜਪਾ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਜਿੱਤਦੀ ਹੈ ਤਾਂ ਬੰਗਾਲ ਦੀ ਜਨਤਾ ਨੂੰ ਛੇ ਗਾਰੰਟੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨਾਲ ਹੀ ‘ਬੇਰਹਿਮ’ ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਹਟਾਉਣ ਦਾ ਸੱਦਾ ਦਿੱਤਾ ਜੋ ਵਿਕਾਸ ਦੇ ਮਾਮਲੇ ’ਚ ‘ਸੂਬੇ ਨੂੰ ਪਿਛਾਂਹ ਖਿੱਚ ਰਹੀ ਹੈ।’

ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਦਾ ਗੜ੍ਹ ਮੰਨੇ ਜਾਣ ਵਾਲੇ ਇਲਾਕੇ ਹਲਦੀਆ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਵਾਅਦਾ ਕੀਤਾ ਕਿ ਸੂਬੇ ’ਚ ਭਾਜਪਾ ਦੀ ਸਰਕਾਰ ਤ੍ਰਿਣਮੂਲ ਕਾਂਗਰਸ ਦੇ ‘ਡਰ’ ਦੇ ਸ਼ਾਸਨ ਨੂੰ ‘ਭਰੋਸੇ’ ਦੇ ਸ਼ਾਸਨ ’ਚ ਬਦਲ ਦੇਵੇਗੀ ਅਤੇ ਸਾਰੇ ਲੋਕ ਸੇਵਕਾਂ ਨੂੰ ਜਨਤਾ ਪ੍ਰਤੀ ਜਵਾਬਦੇਹ ਬਣਾਇਆ ਜਾਵੇਗਾ। ਉਨ੍ਹਾਂ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਸਨਅਤੀ ਏਜੰਡੇ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਜਦੋਂ ਡਰ ਦਾ ਮਾਹੌਲ ਹੋਵੇ ਤਾਂ ਨਿਵੇਸ਼ ਨਹੀਂ ਲਿਆਂਦਾ ਜਾ ਸਕਦਾ। ਇਹ ਤਾਂ ਹੀ ਸੰਭਵ ਹੈ ਜਦੋਂ ਭਰੋਸਾ ਹੋਵੇ ਜੋ ਭਾਜਪਾ ਬੰਗਾਲ ’ਚ ਸਰਕਾਰ ਬਣਾਉਣ ਤੋਂ ਬਾਅਦ ਲਿਆਵੇਗੀ।

Share This Article
Leave a Comment

Leave a Reply