ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਨੂੰ ਮਿਲ ਰਿਹੈ ਰਿਕਾਰਡ ਸਮਰਥਨ

News Online
1 Min Read

ਆਪਣਾ ਪੰਜਾਬ ਮੀਡੀਆ : ਮਾਰਕ ਕਾਰਨੀ  ਦੇ ਪ੍ਰਧਾਨ ਮੰਤਰੀ ਬਣਨ ਤੋਂ ਇੱਕ ਸਾਲ ਬਾਅਦ, ਲਿਬਰਲ ਪਾਰਟੀ ਨੂੰ ਰਿਕਾਰਡ ਸਮਰਥਨ ਮਿਲ ਰਿਹਾ ਹੈ। ਨੈਨੋਸ ਰਿਸਰਚ ਦੇ ਤਾਜ਼ਾ ਅੰਕੜਿਆਂ ਅਨੁਸਾਰ ਲਿਬਰਲ ਪਾਰਟੀ 47.6% ਸਮਰਥਨ ਨਾਲ ਅੱਗੇ ਚੱਲ ਰਹੀ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 31.1% ਸਮਰਥਨ ਹਾਸਲ ਹੋ ਰਿਹਾ ਹੈ ਅਤੇ ਅਨਡੀਪੀ 11.2% ਸਮਰਥਨ ਨਾਲ ਫਾਡੀ ਚੱਲ ਰਹੀ ਹੈ। ਪਿਛਲੀਆਂ ਚੋਣਾਂ ਤੋਂ ਪਹਿਲਾਂ ਪਿਏਰ ਪੌਲੀਏਵ ਦੀ ਅਗਵਾਈ ਹੇਠ ਕੰਜ਼ਰਵੇਟਿਵ ਪਾਰਟੀ ਅੱਗੇ ਸੀ, ਪਰ ਹੁਣ ਲਿਬਰਲ ਪਾਰਟੀ ਕਈ ਮਹੀਨਿਆਂ ਤੋਂ ਅੱਗੇ ਚੱਲ ਰਹੀ ਹੈ। ਸਰਵੇ ਵਿੱਚ ਪ੍ਰਧਾਨ ਮੰਤਰੀ ਲਈ ਵੀ ਕਾਰਨੀ ਨੂੰ 56.5% ਲੋਕਾਂ ਦੀ ਪਸੰਦ ਮਿਲੀ, ਜਦਕਿ ਪੌਲੀਏਵ 22% ‘ਤੇ ਹਨ। ਵਿਸ਼ਲੇਸ਼ਕਾਂ ਮੁਤਾਬਕ ਇਹ ਬਦਲਾਅ ਬਹੁਤ ਤੇਜ਼ ਅਤੇ ਅਚਾਨਕ ਹੈ, ਜੋ ਰਾਜਨੀਤੀ ਦੀ ਅਸਥਿਰਤਾ ਨੂੰ ਦਰਸਾਉਂਦਾ ਹੈ।

Share This Article
Leave a Comment

Leave a Reply