ਓਨਟਾਰੀਓ ਸਰਕਾਰ ਨੇ ਸਵੈ-ਰੱਖਿਆ ਲਈ ਪੈਪਰ ਸਪਰੇ ਕਾਨੂੰਨੀ ਕਰਨ ਦੀ ਕੀਤੀ ਮੰਗ

News Online
1 Min Read

ਆਪਣਾ ਪੰਜਾਬ ਮੀਡੀਆ : ਡੱਗ ਫੋਰਡ ਸਰਕਾਰ ਨੇ ਫੈਡਰਲ ਸਰਕਾਰ ਨੂੰ ਪੱਤਰ ਲਿਖ ਕੇ ਸਵੈ-ਰੱਖਿਆ ਲਈ ਪੈਪਰ ਸਪਰੇ ਨੂੰ ਕਾਨੂੰਨੀ ਬਣਾਉਣ ਦੀ ਮੰਗ ਕੀਤੀ ਹੈ। ਓਨਟਾਰੀਓ ਦੇ ਅਟਾਰਨੀ ਡੱਗ ਡਾਊਨੀ ਨੇ ਫੈਡਰਲ ਮੰਤਰੀ ਸ਼ੌਨ ਫਰੇਜ਼ਰ ਨੂੰ ਇਹ ਬੇਨਤੀ ਭੇਜੇ ਗਏ ਇਕ ਪੱਤਰ ਵਿੱਚ ਕੀਤੀ। ਡਾਊਨੀ ਨੇ ਕਿਹਾ ਕਿ ਜੇ ਪੈਪਰ ਸਪਰੇ ਕਾਨੂੰਨੀ ਕੀਤਾ ਜਾਵੇ ਤਾਂ ਕਮਜ਼ੋਰ ਅਤੇ ਕਾਨੂੰਨ ਮੰਨਣ ਵਾਲੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਲਈ ਤੁਰੰਤ ਅਤੇ ਪ੍ਰਯੋਗਿਕ ਸਾਧਨ ਮਿਲ ਸਕੇਗਾ। ਮੌਜੂਦਾ ਸਮੇਂ ਵਿੱਚ  ਲੋਕਾਂ ’ਤੇ ਪੈਪਰ ਸਪਰੇ ਵਰਤੋਂ ਦੀ ਮਨਾਹੀ ਕੀਤੀ ਹੋਈ ਹੈ ਤੇ ਇਸ ਨੂੰ ਹਥਿਆਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

Share This Article
Leave a Comment

Leave a Reply