ਕੈਨੇਡਾ ਸਰਕਾਰ ਨੇ ਪੋਸਟ-ਸੈਕੰਡਰੀ ਵਿਦਿਅਰਥੀਆਂ ਲਈ ਵਿੱਤੀ-ਸਹਾਇਤਾ ਵਿੱਚ ਵਾਧਾ ਕੀਤਾ : ਸੋਨੀਆ ਸਿੱਧੂ

News Online
1 Min Read

ਆਪਣਾ ਪੰਜਾਬ ਮੀਡੀਆ : ਕੈਨੇਡਾ ਸਰਕਾਰ ਨੇ 2026-27 ਅਕਾਦਮਿਕ ਸਾਲ ਲਈ ਵਿਦਿਆਰਥੀ ਵਿੱਤੀ ਸਹਾਇਤਾ ਵਿੱਚ ਅਸਥਾਈ ਵਾਧੇ ਦਾ ਐਲਾਨ ਕੀਤਾ ਹੈ। ਫੁੱਲ-ਟਾਈਮ, ਪਾਰਟ-ਟਾਈਮ ਅਤੇ ਅਪੰਗ ਵਿਦਿਆਰਥੀਆਂ ਲਈ ‘ਕੈਨੇਡਾ ਸਟੂਡੈਂਟ ਗਰਾਂਟ’ ਵਿੱਚ 40% ਵਾਧਾ ਕੀਤਾ ਗਿਆ ਹੈ। ਇਸਦੇ ਨਾਲ ਹੀ ਵਿਆਜ-ਰਹਿਤ ‘ਕੈਨੇਡਾ ਸਟੂਡੈਂਟ ਲੋਨ’ ਦੀ ਹਫ਼ਤਾਵਾਰੀ ਸੀਮਾ 210 ਡਾਲਰ ਤੋਂ ਵਧਾ ਕੇ 300 ਡਾਲਰ ਕਰ ਦਿੱਤੀ ਗਈ ਹੈ।

ਲਗਭਗ 5.71 ਲੱਖ ਵਿਦਿਆਰਥੀਆਂ ਨੂੰ ਗਰਾਂਟ ਅਤੇ 4.22 ਲੱਖ ਨੂੰ ਲੋਨ ਵਾਧੇ ਦਾ ਲਾਭ ਮਿਲੇਗਾ। ਸਰਕਾਰ ਵੱਲੋਂ ਪੋਸਟ-ਸੈਕੰਡਰੀ ਸਿੱਖਿਆ ਲਈ ਕੁੱਲ 1.2 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।

ਐਮਪੀ Sonia Sidhu ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ‘ਤੇ ਧਿਆਨ ਦੇਣ ਅਤੇ ਭਵਿੱਖ ਲਈ ਮਜ਼ਬੂਤ ਵਰਕਫੋਰਸ ਬਣਾਉਣ ਵਿੱਚ ਮਦਦ ਮਿਲੇਗੀ।

Share This Article
Leave a Comment

Leave a Reply