ਆਪਣਾ ਪੰਜਾਬ ਮੀਡੀਆ : ਓਸ਼ਵਾ ਵਿੱਚ ਟਿਮ ਹੌਰਟਨਜ਼ ਦੇ ਬਾਹਰ ਹੋਏ ਝਗੜੇ ਦੌਰਾਨ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਨੌਜਵਾਨ ਨੂੰ “ਗੰਭੀਰ ਸੱਟਾਂ” ਲੱਗੀਆਂ ਸਨ। ਦਰਹਾਮ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਕਰੀਬ 8:00 ਵਜੇ ਸਿਮਕੋ ਸਟਰੀਟ ਨੌਰਥ ਅਤੇ ਵਿਂਚੈਸਟਰ ਰੋਡ ਈਸਟ ਇਲਾਕੇ ਵਿੱਚ ਵਾਪਰੀ। “ਹਥਿਆਰਬੰਦ ਵਿਅਕਤੀ” ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਜਾਂਚ ਅਨੁਸਾਰ ਦੋ ਗਰੁੱਪਾਂ ਵਿਚਾਲੇ ਟਿਮ ਹੌਰਟਨਜ਼ ਦੇ ਬਾਹਰ ਲੜਾਈ ਹੋਈ, ਜਿਸ ਦੌਰਾਨ ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ। ਹਮਲੇ ਤੋਂ ਬਾਅਦ ਮਸ਼ਕੂਕ ਅਤੇ ਹੋਰ ਕਈ ਨੌਜਵਾਨ ਮੌਕੇ ਤੋਂ ਪੈਦਲ ਫਰਾਰ ਹੋ ਗਏ। ਪੁਲਿਸ ਨੇ ਹੈਲੀਕਾਪਟਰ ਅਤੇ ਕੇ-9 ਯੂਨਿਟ ਦੀ ਮਦਦ ਨਾਲ ਇਲਾਕੇ ਵਿੱਚ ਵੱਡੀ ਤਲਾਸ਼ੀ ਮੁਹਿੰਮ ਚਲਾਈ, ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮੋਬਾਈਲ, ਡੈਸ਼ਕੈਮ ਜਾਂ ਸੁਰੱਖਿਆ ਕੈਮਰੇ ਦੀ ਵੀਡੀਓ ਹੈ ਤਾਂ ਉਹ ਜਾਂਚ ਵਿੱਚ ਸਹਿਯੋਗ ਦੇਣ।

