Operation Inherent Resolve ਹੋਇਆ ਸਮਾਪਤ; ਟਰੰਪ ਨੇ ਇਸਨੂੰ ਅਮਰੀਕਾ ਅਤੇ ਇਰਾਕ ਲਈ ਮਹੱਤਵਪੂਰਨ ਪੜਾਅ ਦੱਸਿਆ
ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਇਰਾਕ ਵਿੱਚ ਮੌਜੂਦ ਆਖ਼ਰੀ ਅਮਰੀਕੀ ਫੌਜੀ ਦਸਤੇ ਵੀ ਦੇਸ਼ ਤੋਂ ਰਵਾਨਾ ਹੋ ਰਹੇ ਹਨ। ਇਸ ਨਾਲ ਇਰਾਕ ਵਿੱਚ ਅਮਰੀਕਾ ਦੀ 12 ਸਾਲਾਂ ਤੋਂ ਚੱਲ ਰਹੀ ਐਂਟੀ-ISIS ਫੌਜੀ ਮੁਹਿੰਮ Operation Inherent Resolve ਦਾ ਅੰਤ ਹੋ ਗਿਆ ਹੈ।
ਟਰੰਪ ਨੇ ਅਮਰੀਕੀ ਫੌਜਾਂ ਦੀ ਵਾਪਸੀ ਨੂੰ ਅਮਰੀਕਾ ਅਤੇ ਇਰਾਕ ਦੋਵਾਂ ਲਈ ਜਿੱਤ ਦੱਸਿਆ ਅਤੇ ਕਿਹਾ ਕਿ ISIS ਦਾ ਖ਼ਿਲਾਫ਼ ਮੁੱਖ ਫੌਜੀ ਮਿਸ਼ਨ ਪੂਰਾ ਹੋ ਚੁੱਕਾ ਹੈ। ਆਖ਼ਰੀ ਅਮਰੀਕੀ ਅਤੇ ਗਠਜੋੜ ਫੌਜਾਂ ਉੱਤਰੀ ਇਰਾਕ ਦੇ ਏਰਬਿਲ ਏਅਰ ਬੇਸ ਤੋਂ ਵੀ ਰਵਾਨਾ ਹੋ ਗਈਆਂ ਹਨ।
ਅਮਰੀਕੀ ਫੌਜੀ ਮੌਜੂਦਗੀ ਦੀ ਇਹ ਸਮਾਪਤੀ 2024 ਵਿੱਚ ਅਮਰੀਕਾ ਅਤੇ ਇਰਾਕ ਵਿਚਾਲੇ ਹੋਏ ਸਮਝੌਤੇ ਤਹਿਤ ਹੋਈ ਹੈ। ਹਾਲਾਂਕਿ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਵੀ ਇਰਾਕ ਨੂੰ ਸਿਖਲਾਈ ਅਤੇ ਖੁਫੀਆ ਸਹਾਇਤਾ ਜਾਰੀ ਰਹਿਣ ਦੀ ਗੱਲ ਕਹੀ ਗਈ ਹੈ। ਇਸ ਦੌਰਾਨ ਕੁਝ ਸੁਰੱਖਿਆ ਮਾਹਿਰਾਂ ਨੇ ISIS ਦੇ ਬਾਕੀ ਬਚੇ ਨੈੱਟਵਰਕ ਅਤੇ ਇਰਾਨ-ਸਮਰਥਿਤ ਹਥਿਆਰਬੰਦ ਗਰੁੱਪਾਂ ਨਾਲ ਜੁੜੇ ਸੰਭਾਵਿਤ ਸੁਰੱਖਿਆ ਖ਼ਤਰਿਆਂ ’ਤੇ ਚਿੰਤਾ ਜਤਾਈ ਹੈ।


