ਕੇਂਦਰ ਸਰਕਾਰ IT Rules ਵਿੱਚ ਸੋਧ ‘ਤੇ ਕਰ ਰਹੀ ਵਿਚਾਰ, OTT ਫਿਲਮਾਂ ਲਈ CBFC ਮਨਜ਼ੂਰੀ ਲਾਜ਼ਮੀ ਕਰਨ ਦੀ ਚਰਚਾ
ਨਵੀਂ ਦਿੱਲੀ :ਆਪਣਾ ਪੰਜਾਬ ਮੀਡੀਆ: ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਨੂੰ ਲੈ ਕੇ ਚੱਲ ਰਹੇ ਵਿਵਾਦ ਤੋਂ ਬਾਅਦ ਕੇਂਦਰ ਸਰਕਾਰ OTT ਪਲੇਟਫਾਰਮ ZEE5 ਖ਼ਿਲਾਫ਼ ਕਾਰਵਾਈ ਕਰਨ ‘ਤੇ ਵਿਚਾਰ ਕਰ ਰਹੀ ਹੈ।ਸਰਕਾਰੀ ਸੂਤਰਾਂ ਅਨੁਸਾਰ ਫਿਲਮ ਨੂੰ ਬਿਨਾਂ ਲਾਜ਼ਮੀ CBFC ਸਰਟੀਫਿਕੇਸ਼ਨ ਦੇ ਸਟ੍ਰੀਮ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਕੇਂਦਰ ਸਰਕਾਰ IT Rules, 2021 ਵਿੱਚ ਸੋਧ ਕਰਕੇ OTT ਪਲੇਟਫਾਰਮਾਂ ‘ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਲਈ ਵੀ CBFC ਦੀ ਮਨਜ਼ੂਰੀ ਲਾਜ਼ਮੀ ਬਣਾਉਣ ਦੀ ਤਿਆਰੀ ਕਰ ਰਹੀ ਹੈ।
‘ਸਤਲੁਜ’ ਫਿਲਮ ਕੁਝ ਹੀ ਸਮੇਂ ਲਈ ZEE5 ‘ਤੇ ਉਪਲਬਧ ਰਹੀ ਸੀ, ਜਿਸ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਅਤੇ ਮਾਮਲਾ ਵਿਵਾਦਾਂ ਵਿੱਚ ਆ ਗਿਆ।ਫਿਲਹਾਲ ਸਰਕਾਰ ਵੱਲੋਂ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ, ਪਰ ਡਿਜ਼ੀਟਲ ਪਲੇਟਫਾਰਮਾਂ ਲਈ ਨਿਯਮ ਹੋਰ ਸਖ਼ਤ ਕੀਤੇ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।


