ਜੇ ਬੋਰਡ ਆਫ਼ ਪੀਸ ‘ਚ ਸ਼ਾਮਲ ਨਾ ਹੋਏ ਤਾਂ ਫਰਾਂਸ ਤੇ ਲਗਾਇਆ ਜਾਵੇਗਾ 200% ਟੈਰਿਫ : ਟਰੰਪ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਾਂਸ ਦੇ ਨਾਲ ਤਿੱਖੀ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਫਰੈਂਚ ਵਾਈਨ ਤੇ ਸ਼ੈਂਪੇਨ ‘ਤੇ 200 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਇਹ ਸਭ ਇਸ ਲਈ ਹੋਇਆ ਕਿਉਂਕਿ ਫਰਾਂਸ ਨੇ ਟਰੰਪ ਦੇ ਤਜਵੀਜ਼ਸ਼ੁਦਾ ‘ਬੋਰਡ ਆਫ਼ ਪੀਸ’ (Board of Peace) ‘ਚ ਸ਼ਾਮਲ ਹੋਣ ਦਾ ਸੱਦਾ ਠੁਕਰਾ ਦਿੱਤਾ ਹੈ। ਟਰੰਪ ਨੇ ‘ਟਰੁੱਥ ਸੋਸ਼ਲ’ ‘ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਾ ਇੱਕ ਪ੍ਰਾਈਵੇਟ ਮੈਸੇਜ ਵੀ ਸਾਂਝਾ ਕਰ ਦਿੱਤਾ, ਜਿਸ ਵਿਚ ਗ੍ਰੀਨਲੈਂਡ ਦੇ ਮੁੱਦੇ ‘ਤੇ ਗੱਲਬਾਤ ਹੋਈ ਸੀ। ਟਰੰਪ ਦਾ ਇਹ ਹਮਲਾ ਉਦੋਂ ਹੋਇਆ ਜਦੋਂ ਫਰਾਂਸ ਨੇ ‘ਬੋਰਡ ਆਫ਼ ਪੀਸ’ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

Share This Article
Leave a Comment

Leave a Reply