ਓਬਾਮਾ ਨੂੰ ਬਣਾ’ਤਾ ਚਿੰਪੈਂਜ਼ੀ ! ਤਿੱਖੀ ਅਲੋਚਨਾ ਤੋਂ ਬਾਅਦ ਟਰੰਪ ਨੂੰ ਡਿਲੀਟ ਕਰਨੀ ਪਈ ਪੋਸਟ

News Online
1 Min Read

ਆਪਣਾ ਪੰਜਾਬ ਮੀਡੀਆ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੂੰ ਜੰਗਲ ਵਿਚ ਚਿੰਪੈਂਜ਼ੀ ਦੇ ਰੂਪ ‘ਚ ਦਿਖਾਉਣ ਵਾਲੀ ਵੀਡੀਓ ਨੂੰ ਰਿਪਬਲਿਕਨ ਤੇ ਡੈਮੋਕ੍ਰੇਟ ਦੋਵਾਂ ਪਾਰਟੀਆਂ ਦੀ ਤਿੱਖੀ ਆਲੋਚਨਾ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਹੈ। ਟਰੰਪ ਨੇ ਕਿਹਾ ਕਿ ਉਹ ਇਸ ਪੋਸਟ ਲਈ ਮੁਆਫ਼ੀ ਨਹੀਂ ਮੰਗਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ।


ਇਹ ਪੋਸਟ ਵੀਰਵਾਰ ਰਾਤ ਟਰੰਪ ਦੇ ‘ਟਰੂਥ ਸੋਸ਼ਲ ਅਕਾਊਂਟ ‘ਤੇ ਸਾਂਝੀ ਕੀਤੀ ਗਈ ਸੀ। ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਅਤੇ ਦਫ਼ਤਰ ਵ੍ਹਾਈਟ ਹਾਊਸ ਨੇ ਬਾਅਦ ‘ਚ ਇਸ ਨੂੰ ਇਕ ਕਰਮਚਾਰੀ ਦੀ ਗਲਤੀ ਦੱਸਿਆ। ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਪਹਿਲਾਂ ਇਸ ਨੂੰ ‘ਬੇਕਾਰ ਦੀ ਨਾਰਾਜ਼ਗੀ’ ਕਰਾਰ ਦਿੱਤਾ ਸੀ ਪਰ ਭਾਰੀ ਦਬਾਅ ਤੋਂ ਬਾਅਦ ਪੋਸਟ ਹਟਾ ਦਿੱਤੀ ਗਈ।
ਵੀਡੀਓ ‘ਚ 2020 ਦੀਆਂ ਚੋਣਾਂ ‘ਚ ਪੋਲਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਝੂਠੇ ਦਾਅਵਿਆਂ ਵਿਚਕਾਰ 2 ਚਿੰਪੈਂਜ਼ੀਆਂ ਦੇ ਚਿਹਰਿਆਂ ‘ਤੇ ਓਬਾਮਾ ਜੋੜੇ ਦੀ ਤਸਵੀਰ ਨਜ਼ਰ ਆ ਰਹੀ ਸੀ। 62 ਸੈਕੰਡ ਦੀ ਇਹ ਵੀਡੀਓ ਕਲਿੱਪ ਪਹਿਲਾਂ ਵੀ ਇਕ ਕੱਟੜਪੰਥੀ ਮੀਮ ਪ੍ਰੋਡਿਊਸਰ ਵੱਲੋਂ ਸਾਂਝੀ ਕੀਤੀ ਜਾ ਚੁੱਕੀ ਸੀ। ਇਸ ਵਿਚ ਟਰੰਪ ਨੂੰ ‘ਜੰਗਲ ਦਾ ਰਾਜਾ’ ਦਿਖਾਇਆ ਗਿਆ ਅਤੇ ਜੋ ਬਾਈਡੇਨ ਸਮੇਤ ਕਈ ਡੈਮੋਕ੍ਰੈਟਿਕ ਨੇਤਾਵਾਂ ਨੂੰ ਜਾਨਵਰਾਂ ਦੇ ਰੂਪ ‘ਚ ਪੇਸ਼ ਕੀਤਾ ਗਿਆ ਹੈ।

Share This Article
Leave a Comment

Leave a Reply