ਆਪਣਾ ਪੰਜਾਬ ਮੀਡੀਆ : ਅਮਰੀਕੀ ਰਾਸ਼ਟਰਪਤੀ Donald Trump ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਇਰਾਨ ਨਾਲ ਸੰਬੰਧਿਤ ਕਈ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਸ ਨਾਲ ਪੱਛਮੀ ਏਸ਼ੀਆ ਵਿੱਚ ਤਣਾਅ ਵਧਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ।ਟਰੰਪ ਵੱਲੋਂ ਪੋਸਟ ਕੀਤੀਆਂ ਤਸਵੀਰਾਂ ਵਿੱਚ ਇਰਾਨ ਉੱਤੇ ਅਮਰੀਕੀ ਝੰਡਾ, ਮਿਜ਼ਾਈਲ ਹਮਲਿਆਂ ਦੇ ਦ੍ਰਿਸ਼ ਅਤੇ “ਸਪੇਸ ਫੋਰਸ” ਨਾਲ ਜੁੜੀਆਂ ਏ.ਆਈ.-ਜਨਰੇਟਿਡ ਤਸਵੀਰਾਂ ਸ਼ਾਮਲ ਸਨ। ਇੱਕ ਵੀਡੀਓ ਵਿੱਚ ਅਮਰੀਕੀ ਜੰਗੀ ਜਹਾਜ਼ ਨੂੰ ਇਰਾਨੀ ਜਹਾਜ਼ ’ਤੇ ਨਿਸ਼ਾਨਾ ਲਗਾਉਂਦੇ ਵੀ ਦਿਖਾਇਆ ਗਿਆ।ਕੁਝ ਪੋਸਟਾਂ ਵਿੱਚ “BYE BYE, Fast boats” ਵਰਗੇ ਕੈਪਸ਼ਨ ਵੀ ਵਰਤੇ ਗਏ, ਜਿਨ੍ਹਾਂ ਨੂੰ ਅਮਰੀਕਾ ਦੇ ਸਖ਼ਤ ਰੁਖ਼ ਦਾ ਸੰਕੇਤ ਮੰਨਿਆ ਜਾ ਰਿਹਾ ਹੈ।

