ਆਪਣਾ ਪੰਜਾਬ ਮੀਡੀਆ : Donald Trump ਨੇ ਇਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਹ Strait of Hormuz ਨੂੰ ਨਹੀਂ ਖੋਲ੍ਹਦਾ ਤਾਂ ਅਮਰੀਕਾ ਉਸਦੇ ਤੇਲ ਢਾਂਚੇ ਨੂੰ ਨਿਸ਼ਾਨਾ ਬਣਾਏਗਾ। ਇਸ ਦੌਰਾਨ ਦੁਬਈ ਨੇੜੇ ਇੱਕ ਤੇਲ ਟੈਂਕਰ ‘ਤੇ ਹਮਲੇ ਨਾਲ ਅੱਗ ਲੱਗ ਗਈ, ਜਿਸ ਨਾਲ ਗਲੋਬਲ ਤੇਲ ਸਪਲਾਈ ‘ਚ ਰੁਕਾਵਟ ਆਈ ਅਤੇ ਕੀਮਤਾਂ ਵਧ ਗਈਆਂ।ਕੁਵੈਤ ਦੀ ਸਰਕਾਰੀ ਨਿਊਜ਼ ਏਜੰਸੀ ਵੱਲੋਂ ਟੈਂਕਰ ‘ਤੇ ਹਮਲੇ ਦੀ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਉਛਾਲ ਆਇਆ।
ਇਹ ਟੈਂਕਰ ਲਗਪਗ 20 ਲੱਖ ਬੈਰਲ ਤੇਲ ਲੈ ਕੇ ਜਾ ਸਕਦਾ ਹੈ, ਜਿਸ ਦੀ ਮੌਜੂਦਾ ਕੀਮਤ 20 ਕਰੋੜ ਡਾਲਰ ਤੋਂ ਵੱਧ ਹੈ। ਜਹਾਜ਼ ਦੇ ਮਾਲਕ ‘ਕੁਵੈਤ ਪੈਟਰੋਲੀਅਮ ਕਾਰਪੋਰੇਸ਼ਨ’ ਨੇ ਕਿਹਾ ਕਿ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੰਮ ਚੱਲ ਰਿਹਾ ਹੈ ਅਤੇ ਤੇਲ ਦੇ ਰਿਸਾਅ ਦੀ ਸੰਭਾਵਨਾ ਬਾਰੇ ਚਿਤਾਵਨੀ ਦਿੱਤੀ ਹੈ।ਦੁਬਈ ਦੇ ਅਧਿਕਾਰੀਆਂ ਨੇ ਬਾਅਦ ਵਿੱਚ ਕਿਹਾ ਕਿ ਉਹ ਡਰੋਨ ਹਮਲੇ ਤੋਂ ਬਾਅਦ ਟੈਂਕਰ ਦੀ ਅੱਗ ‘ਤੇ ਕਾਬੂ ਪਾਉਣ ਵਿੱਚ ਕਾਮਯਾਬ ਹੋ ਗਏ ਹਨ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਇਸ ਮਹੀਨੇ ਭਰ ਦੇ ਸੰਘਰਸ਼ ਨੇ ਮੱਧ ਪੂਰਬ ਵਿੱਚ ਹਾਲਾਤ ਤਣਾਅਪੂਰਨ ਕਰ ਦਿੱਤੇ ਹਨ। ਅਮਰੀਕਾ ਵਿੱਚ ਪੈਟਰੋਲ ਦੀ ਕੀਮਤ 4 ਡਾਲਰ ਪ੍ਰਤੀ ਗੈਲਨ ਤੋਂ ਪਾਰ ਹੋ ਗਈ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ 6 ਅਪਰੈਲ ਤੱਕ ਇਰਾਨ ਨਾਲ ਸਮਝੌਤਾ ਕਰਨ ਦੇ ਇੱਛੁਕ ਹਨ, ਪਰ ਹਾਲਾਤ ਅਜੇ ਵੀ ਗੰਭੀਰ ਬਣੇ ਹੋਏ ਹਨ।

