ਆਪਣਾ ਪੰਜਾਬ ਮੀਡੀਆ : ਬਰਤਾਨੀਆ ਵਿਚ ਇਕ ਵੱਡੇ ਪੱਧਰ ਉਤੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕੁਲ 84 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਗਿਰੋਹ ਵਿਚ ਬਰਮਿੰਘਮ ਦਾ ਰਹਿਣ ਵਾਲਾ 30 ਸਾਲ ਦਾ ਭਾਰਤੀ ਮੂਲ ਦਾ ਨੌਜੁਆਨ ਜਗਜੀਤ ਸਿੰਘ ਵੀ ਸ਼ਾਮਲ ਹੈ, ਜਿਸ ਨੂੰ ਅਦਾਲਤ ਨੇ 10 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਹੈ।
ਮੈਟਰੋਪੋਲੀਟਨ ਪੁਲਿਸ ਨੇ ਜਾਂਚ ਦੌਰਾਨ ਲਗਭਗ 8 ਮਿਲੀਅਨ ਪੌਂਡ ਦੀ ਕੀਮਤ ਵਾਲੀ 300 ਕਿਲੋਗ੍ਰਾਮ ਕੋਕੀਨ ਅਤੇ 60 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਹੈ। ਇਹ ਗਿਰੋਹ ਯੂਰਪ ਤੋਂ ‘ਗੋਸਟ ਵੇਅਰਹਾਊਸਾਂ’ ਰਾਹੀਂ ਨਸ਼ੇ ਮੰਗਵਾਉਂਦਾ ਸੀ। ਸਪੈਸ਼ਲਿਸਟ ਕ੍ਰਾਈਮ ਯੂਨਿਟ ਦੇ ਡਿਟੈਕਟਿਵ ਕਾਂਸਟੇਬਲ ਲਿਓਨ ਯੂਰ ਨੇ ਕਿਹਾ, ‘‘ਇਹ ਮਾਮਲਾ ਇਕ ਵਿਸ਼ਾਲ ਵਪਾਰਕ ਪੱਧਰ ਉਤੇ ਯੋਜਨਾਬੱਧ ਅਪਰਾਧਕ ਉੱਦਮ ਉਤੇ ਕੇਂਦਰਿਤ ਸੀ, ਜਿਸ ਨਾਲ ਸਾਡੀਆਂ ਸੜਕਾਂ ਉਤੇ ਹਿੰਸਾ ਅਤੇ ਤਬਾਹੀ ਹੋਣ ਦੀ ਸੰਭਾਵਨਾ ਸੀ।’’ ਉਨ੍ਹਾਂ ਅੱਗੇ ਕਿਹਾ, ‘‘ਇਹ ਅਪਰਾਧਕ ਤਾ ਹਿੰਸਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਪਰਵਾਰਾਂ ਤੇ ਭਾਈਚਾਰਿਆਂ ਨੂੰ ਤਬਾਹ ਕਰ ਦਿੰਦੀ ਹੈ।

